
ਹਿਮਾਚਲ ਦੇ ਜ਼ਿਲ੍ਹਾ ਊਨਾ ਦੇ ਉਪ ਮੰਡਲ ਬੰਗਾਣਾ ਦੇ ਕੋਕਲਾ ਪਿੰਡ ‘ਚ ਇੱਕ ਵੱਡਾ ਹਾਦਸਾ ਵਾਪਰ ਗਿਆ। ਗਰੀਬਨਾਥ ਮੰਦਰ ਦੇ ਨੇੜੇ ਨਹਾਉਣ ਲਈ ਇਕ ਨੌਜਵਾਨ ਗੋਬਿੰਦ ਸਾਗਰ ਝੀਲ ‘ਚ ਉਤਰਿਆ ਅਤੇ ਡੁੱਬਣ ਲੱਗਾ। ਉਸ ਨੂੰ ਬਚਾਉਣ ਲਈ 6 ਹੋਰ ਉਸ ਦੇ ਸਾਥੀ ਵਾਰੀ-ਵਾਰੀ ਪਾਣੀ ਵਿਚ ਉਤਰੇ ਪਰ ਵਾਪਸ ਨਹੀਂ ਨਿਕਲ ਸਕੇ ਅਤੇ ਸਾਰੇ ਡੁੱਬ ਗਏ। ਇਹ ਬਨੂਰ ਮੋਹਾਲੀ ਪੰਜਾਬ ਤੋਂ 11 ਨੌਜਵਾਨ ਆਪਣੀ ਬਾਈਕ ‘ਤੇ ਹਿਮਾਚਲ ਜਾ ਰਹੇ ਸਨ।ਊਨਾ ਦੇ ਐੱਸ.ਪੀ. ਮੁਤਾਬਕ 7 ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।
Total Views: 427 ,
Real Estate
















