ਹਿਟਲਰ ਦੀ ਘੜੀ ਨਿਲਾਮੀ ਵਿੱਚ 1.1 ਮਿਲੀਅਨ ਡਾਲਰ ਦੀ ਵਿਕੀ

ਇੱਕ ਗੁੱਟ ਘੜੀ ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਨਾਜ਼ੀ ਆਗੂ ਅਡੌਲਫ਼ ਹਿਟਲਰ ਨਾਲ ਸੰਬੰਧਿਤ ਸੀ ਅਮਰੀਕਾ ਵਿੱਚ ਹੋਈ ਇੱਕ ਵਿਵਾਦਿਤ ਬੋਲੀ ਵਿੱਚ 1.1 ਮਿਲੀਅਨ ਡਾਲਰ ਦੀ ਵਿਕੀ ਹੈ। ਹਬਰ ਟਾਈਮਪੀਸ ਨਾਮ ਦੀ ਇਹ ਘੜੀ ਇੱਕ ਅਗਿਆਤ ਬੋਲੀ ਦੇਣ ਵਾਲੇ ਨੂੰ ਵੇਚੀ ਗਈ। ਇਸ ਦੇ ਉੱਪਰ ਸਵਾਸਤਿਕ ਦੇ ਨਾਲ ਹੀ ਏਐੱਚ (ਅਡੌਲਫ ਹਿਟਲਰ ਦਾ ਸੰਖੇਪ) ਉਕਰਿਆ ਹੋਇਆ ਹੈ। ਮੈਰੀਲੈਂਡ ਦੇ ਐਲਗਜ਼ੈਂਡਰ ਹਿਸਟੋਰੀਕਲ ਔਕਸ਼ਨ ਤੋਂ ਪਹਿਲਾਂ ਯਹੂਦੀ ਆਗੂਆਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। ਹਾਲਾਂਕਿ ਬੋਲੀ ਕਰਨ ਵਾਲੇ ਅਦਾਰੇ ਨੇ ਜਰਮਨੀ ਮੀਡੀਆ ਨੂੰ ਦੱਸਿਆ ਕਿ ਉਹ ਇਤਿਹਾਸ ਨੂੰ ਮਹਿਫ਼ੂਜ਼ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ।ਯੂਰਪੀਅਨ ਯਹੂਦੀ ਐਸੋਸੀਏਸ਼ਨ ਦੇ ਚੇਅਰਮੈਨ ਰੱਬੀ ਮੇਨਸ਼ਮ ਨੇ ਲਿਖਿਆ ਕਿ ਹਾਲਾਂਕਿ ਇਤਿਹਾਸ ਦੇ ਸਬਕ ਸਿੱਖਣ ਦੀ ਲੋੜ ਹੈ- ਅਤੇ ਮੌਲਿਕ ਨਾਜੀ ਕਲਾਕ੍ਰਿਤਾਂ ਦੀ ਸਿੱਖਣ ਦੇ ਮੰਤਵ ਨਾਲ ਅਜਾਇਬ ਘਰਾਂ ਵਿੱਚ ਥਾਂ ਹੋਣੀ ਚਾਹੀਦੀ ਹੈ ਪਰ ਜੋ ਵਸਤਾਂ ਤੁਸੀਂ ਵੇਚ ਰਹੇ ਹੋ ਇਨ੍ਹਾਂ ਦੀ ਬਿਲਕੁਲ ਵੀ ਸਹੀ ਨਹੀਂ ਹੈ।
ਬੋਲੀ ਤੋਂ ਪਹਿਲਾਂ ਐਲਗਜ਼ੈਂਡਰ ਹਿਸਟੌਰੀਕਲ ਔਕਸ਼ਨਜ਼ ਨੇ ਜਰਮਨ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਦਾ ਮੰਤਵ ਇਤਿਹਾਸ ਨੂੰ ਸੰਭਾਲਣਾ ਹੈ। ਬੋਲੀ ਘਰ ਨੇ ਇਹ ਵੀ ਕਿਹਾ ਕਿ ਇਨ੍ਹਾਂ ਵਸਤੂਆਂ ਨੂੰ ਨਿੱਜੀ ਕਲੈਕਸ਼ਨਾਂ ਵਿੱਚ ਰੱਖਿਆ ਜਾਵੇਗਾ ਜਾਂ ਘੱਲੂਘਾਰਾ ਅਜਾਇਬਘਰਾਂ ਨੂੰ ਦਾਨ ਕਰ ਦਿੱਤੀਆਂ ਜਾਣਗੀਆਂ।ਉਪ-ਪ੍ਰਧਾਨ ਮਿੰਡੀ ਗ੍ਰੀਨਸਟੀਨ ਨੇ ਜਰਮਨੀ ਦੇ ਬਰਾਡਕਾਸਟਰ ਡੌਇਚ ਵਾਲੇ ਨੂੰ ਦੱਸਿਆ,”ਇਤਿਹਾਸ ਭਾਵੇਂ ਚੰਗਾ ਹੋਵੇ ਜਾਂ ਮਾੜਾ ਸਾਂਭਿਆ ਜਾਣਾ ਚਾਹੀਦਾ ਹੈ। ਜੇ ਤੁਸੀਂ ਇਤਿਹਾਸ ਨੂੰ ਤਬਾਹ ਕਰ ਦਿਓਂਗੇ ਤਾਂ ਕੋਈ ਸਬੂਤ ਨਹੀਂ ਬਚੇਗਾ ਕਿ ਅਜਿਹਾ ਕਦੇ ਹੋਇਆ ਸੀ।”ਨਿਲਾਮੀ ਘਰ ਵੱਲੋਂ ਮੁਹਈਆ ਕਰਵਾਏ ਗਏ ਦਸਤਾਵੇਜ਼ਾਂ ਮੁਤਾਬਕ ਇਹ ਇਸ ਗੱਲ ਦਾ ਸਬੂਤ ਨਹੀਂ ਦੇ ਸਕਦੇ ਕਿ ਹਿਟਲਰ ਨੇ ਇਹ ਘੜੀ ਕਦੇ ਬੰਨ੍ਹੀ ਸੀ ਜਾਂ ਨਹੀਂ। ਹਾਲਾਂਕਿ ਮਾਹਰਾਂ ਮੁਤਾਬਕ ”ਪੂਰੀ ਸੰਭਾਵਨਾ ਹੈ” ਕਿ ਇਹ ਉਨ੍ਹਾਂ ਦੀ ਹੀ ਹੈ।

Total Views: 276 ,
Real Estate