ਅਮਰੀਕਾ : ਸੜਕ ਹਾਦਸੇ ‘ਚ ਬੱਚਿਆਂ ਸਮੇਤ 7 ਦੀ ਮੌਤ

ਅਮਰੀਕਾ ਦੇ ਉੱਤਰੀ ਇਲੀਨੋਇਸ ਵਿਚ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਨੇ ਕਰੀਬ 7 ਲੋਕਾਂ ਦੀ ਜਾਨ ਲੈ ਲਈ। ਇਸ ਹਾਦਸੇ ਵਿਚ ਮਾਰੇ ਗਏ ਲੋਕਾਂ ਵਿਚ 5 ਬੱਚੇ ਵੀ ਸ਼ਾਮਲ ਹਨ। ਅਧਿਕਾਰੀਆਂ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਹਾਦਸਾ ਐਤਵਾਰ ਦੇਰ ਰਾਤ 2 ਵਜੇ ਵਾਪਰਿਆ। ਇਲੀਨੋਇਸ ਸਟੇਟ ਪੁਲਿਸ ਅਉਸਰ ਇਕ ਵੈਨ ਅਤੇ ਕਾਰ ਦੀ ਆਪਸੀ ਟੱਕਰ ਕਾਰਨ ਇਹ ਹਾਦਸਾ ਵਾਪਰਿਆ ਹੈ। ਇਸ ਦੌਰਾਨ ਵੈਨ ਵਿਚ ਸਵਾਰ ਰੋਲਿੰਗ ਮੀਡੋਜ਼ ਦੇ ਲਾਰੇਨ ਡੋਬੋਜ਼ (31) ਅਤੇ 5 ਬੱਚਿਆਂ ਦੀ ਹਾਦਸੇ ਵਿਚ ਜਾਨ ਚਲੀ ਗਈ। ਬੱਚਿਆਂ ਦੀ ਉਮਰ 5 ਤੋਂ 13 ਸਾਲ ਦੇ ਵਿਚਕਾਰ ਸੀ। ਪੁਲਿਸ ਅਨੁਸਾਰ ਬੱਚਿਆਂ ਵਿੱਚ ਦੋ 13 ਸਾਲ ਦੀਆਂ ਲੜਕੀਆਂ, ਇੱਕ 7 ਸਾਲ ਦਾ ਲੜਕਾ, ਇੱਕ 6 ਸਾਲ ਦਾ ਲੜਕਾ ਅਤੇ ਇੱਕ 5 ਸਾਲ ਦੀ ਲੜਕੀ ਸ਼ਾਮਲ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਸ਼ਿਕਾਗੋ ਦੇ ਉੱਤਰ ਵਿੱਚ ਅਤੇ ਵਿਸਕਾਨਸਿਨ ਸਰਹੱਦ ਦੇ ਨੇੜੇ ਮੈਕਹੇਨਰੀ ਕਾਉਂਟੀ ਵਿੱਚ ਮੀਲਪੋਸਟ 33.5 ਦੇ ਨੇੜੇ I -90 ਵੈਸਟਬਾਉਂਡ ‘ਤੇ ਵਾਪਰਿਆ। ਉਥੇ ਹੀ ਇਕ ਦੂਜੇ ਵਾਹਨ ਵਿਚ ਸਵਾਰ ਜੈਨੀਫਰ ਫਰਨਾਂਡੀਜ਼ (22) ਦੀ ਵੀ ਹਾਦਸੇ ਵਿਚ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਵੈਨ ਦਾ ਡਰਾਈਵਰ ਥਾਮਸ ਵੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਹੈ।

Total Views: 147 ,
Real Estate