
(ਸਰੀ) – ਗੁਰਪ੍ਰੀਤ ਸਿੰਘ ਸਹੋਤਾ
ਕੱਲ੍ਹ ਰਾਤ ਸਰੀ ਦੀ ਸਟਰਾਅਬੇਰੀ ਹਿੱਲ ਲਾਇਬਰੇਰੀ (74-121ਏ) ਲਾਗੇ ਦੇਰ ਰਾਤ ਵਾਪਰੇ ਹਾਦਸੇ ਵਿੱਚ ਪੰਜਾਬ ਦੇ ਕੁਰਾਲੀ ਸ਼ਹਿਰ ਤੋਂ ਅੰਤਰਰਾਸ਼ਟਰੀ ਵਿਦਿਆਰਥਣ ਵਜੋਂ ਕੈਨੇਡਾ ਆਈ 22 ਸਾਲਾ ਲੜਕੀ ਅਮਨਜੋਤ ਉਰਫ ਸ਼ਵੇਤਾ ਦੇ ਮਾਰੇ ਜਾਣ ਦੀ ਖਬਰ ਹੈ। ਇਹ ਲੜਕੀ ਤੁਰੀ ਜਾ ਰਹੀ ਸੀ, ਜਦ ਇੱਕ ਕਾਰ ਇਸ ਵਿੱਚ ਆਣ ਟਕਰਾਈ।
ਪੁਲਿਸ ਮੁਤਾਬਕ ਗੱਡੀ ਚਾਲਕ ਵਾਸਤੇ ਹਨੇਰਾ ਅਤੇ ਸ਼ਰਾਬ ਹਾਦਸੇ ਦੇ ਕਾਰਨ ਹੋ ਸਕਦੇ ਹਨ। ਇਸ ਬੱਚੀ ਦਾ ਕੋਈ ਪਰਿਵਾਰਕ ਮੈਂਬਰ ਜਾਂ ਰਿਸ਼ਤੇਦਾਰ ਇੱਥੇ ਨਹੀਂ ਹੈ, ਅਗਾਂਹ ਤੋਂ ਅਗਾਂਹ ਜਾਣਕਾਰ ਪੰਜ ਭੂਤਕ ਸਰੀਰ ਪੰਜਾਬ ਭੇਜਣ ਦੀ ਕੋਸ਼ਿਸ਼ ਕਰ ਰਹੇ ਹਨ।
Total Views: 374 ,
Real Estate
















