ਅਮਰੀਕਾ ‘ਚ ਦਾਖਲ ਹੋਏ ਸਾਲ ਦੌਰਾਨ 5 ਲੱਖ ਤੋਂ ਵੱਧ ਪਰਵਾਸੀ

ਅਮਰੀਕਾ ‘ਚ ਗੈਰਕਾਨੂੰਨੀ ਤਰੀਕ ਨਾਲ ਦਾਖ਼ਲ ਹੋ ਰਹੇ ਪਰਵਾਸੀਆਂ ਨੂੰ ਅਕਸਰ ਹੀ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਵਾਲੇ ਕਾਬੂ ਕਰ ਲੈਂਦੇ ਹਨ, ਪਰ ਮੌਜੂਦਾ ਵਿੱਤੀ ਵਰ੍ਹੇ ਦੌਰਾਨ 5 ਲੱਖ ਪਰਵਾਸੀ ਬਗ਼ੈਰ ਕਿਸੇ ਅੜਿੱਕੇ ਤੋਂ ਅਮਰੀਕਾ ‘ਚ ਦਾਖ਼ਲ ਹੋ ਗਏ। ਇੱਕ ਰਿਪੋਰਟ ਮੁਤਾਬਕ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਏਜੰਟਾਂ ਨੇ ਇਨ੍ਹਾਂ ਪਰਵਾਸੀਆਂ ਨੂੰ ਬਾਰਡਰ ਪਾਰ ਕਰਦਿਆਂ ਦੇਖਿਆ ਜਾਂ ਇਨ੍ਹਾਂ ਦੇ ਲੰਘਣ ਦੀਆਂ ਤਸਵੀਰਾਂ ਕਮਰੇ ‘ਚ ਕੈਦ ਹੋ ਗਈਆਂ ਪਰ ਕਈ ਕਾਰਵਾਈ ਨਹੀਂ ਕੀਤੀ ਗਈ।ਪਿਛਲੇ ਸਾਲ ਅਕਤੂਬਰ ਤੋਂ ਹੁਣ ਤੱਕ ਦੇ ਅੰਕੜਿਆਂ ਮੁਤਾਬਕ ਹਰ ਮਹੀਨੇ ਔਸਤਨ 55 ਹਜ਼ਾਰ ਪਰਵਾਸੀ ਬਗੈਰ ਕਿਸੇ ਅੜਿੱਕੇ ਤੋਂ ਅਮਰੀਕਾ ਆ ਰਹੇ ਹਨ ਅਤੇ ਸਤੰਬਰ ‘ਚ ਖਤਮ ਹੋ ਰਹੇ ਵਿੱਤੀ ਵਰ੍ਹੇ ਤੱਕ ਕੁੱਲ ਅੰਕੜਾ 6 ਲੱਖ ਤੋਂ ਟੱਪ ਸਕਦਾ ਹੈ। ਗ੍ਰਹਿ ਮੰਤਰੀ ਅਹਾਦਰ ਮਯਰਕਸ ਨੇ ਇਸ ਸਾਲ ਅਪ੍ਰੈਲ ‘ਚ ਕਬੂਲ ਕੀਤਾ ਸੀ ਕਿ 2021 ਦੇ ਵਿੱਤੀ ਵਰ੍ਹੇ ਦੌਰਾਨ 3 ਲੱਖ 90 ਹਜ਼ਾਰ ਗੈਰਕਾਨੂੰਨੀ ਪਰਵਾਸੀ ਅਮਰੀਕਾ ਆਏ ਜਿਨ੍ਹਾਂ ਨੂੰ ਬਾਰਡਰ ‘ਤੇ ਕਿਸੇ ਨੇ ਨਹੀਂ ਰੋਕਿਆ ਪਰ ਪਿਛਲੇ ਦੋ ਵਰ੍ਹੇ ਦੌਰਾਨ ਅਮਰੀਕਾ ‘ਚ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ 9 ਲੱਖ ਪਰਵਾਸੀਆਂ ਦੀ ਪਛਾਣ ਕੀਤੀ ਗਈ।ਦੂਜੇ ਪਾਸੇ ਲੱਖਾਂ ਪਰਵਾਸੀਆਂ ਨੂੰ ਬਾਰਡਰ ਏਜੰਟਾਂ ਵੱਲੋਂ ਹਿਰਾਸਤ ‘ਚ ਵੀ ਲਿਆ ਜਾ ਰਿਹਾ ਹੈ। ਮਾਰਚ ਤੋਂ ਜੂਨ ਤੱਕ ਹਰ ਮਹੀਨੇ ਲਗਾਤਾਰ 2 ਲੱਖ ਤੋਂ ਵੱਧ ਗੈਰਕਾਨੂੰਨੀ ਪਰਵਾਸੀਆਂ ਨੂੰ ਰੋਕਿਆ ਗਿਆ ਅਤੇ ਮੌਜੂਦਾ ਵਿੱਤੀ ਵਰ੍ਹੇ ਦੌਰਾਨ 17 ਲੱਖ 50 ਹਜ਼ਾਰ ਪਰਵਾਸੀਆਂ ਵਿਰੁੱਧ ਕਾਰਵਾਈ ਕੀਤੀ ਜਾ ਚੁੱਕੀ ਹੈ। ਗੈਰਕਾਨੂੰਨੀ ਪਰਵਾਸੀ ਅਮਰੀਕਾ ‘ਚ ਦਾਖ਼ਲ ਹੋਣ ਲਈ ਜਾਨ ਵੀ ਦਾਅ ‘ਤੇ ਲਗਾ ਦਿੰਦੇ ਹਨ। ਪਿਛਲੇ ਹਫ਼ਤੇ ਰੀਓ ਗਰੈਂਡ ਪਾਰ ਕਰ ਰਹੇ ਪਰਵਾਸੀਆਂ ਨੂੰ ਸੁਰੱਖਿਆ ਵਿਭਾਗ ਦੇ ਅਫ਼ਸਰਾਂ ਨੇ ਬਚਾਇਆ। ਇਸ ਤੋਂ ਪਹਿਲਾਂ ਜੁਲਾਈ ਦੇ ਸ਼ੁਰੂ ‘ਚ ਟੈਕਸਸ ਦਾ ਇਕ ਦਰਿਆ ਪਾਰ ਕਰ ਰਹੇ ਸੈਂਕੜੇ ਪਰਵਾਸੀਆਂ ਤੇ ਬਾਰਡਰ ਅਧਿਕਾਰੀਆਂ ਦੀ ਨਜ਼ਰ ਪਈ। ਇਸੇ ਦੌਰਾਨ ਰਿਪਬਲਿਕਨ ਪਾਰਟੀ ਦੇ ਆਗੂ ਕੇਵਿਨ ਮਕਾਰਥੀ ਨੇ ਦੋਸ਼ ਲਾਇਆ ਸੀ ਕਿ ਰਾਸ਼ਟਰਪਤੀ ਜੋਅ ਬਾਇਡਨ ਜਾਣ ਬੁੱਝ ਕੇ ਗ਼ੈਰਕਾਨੂੰਨੀ ਪਰਵਾਸੀਆਂ ਨੂੰ ਅਮਰੀਕਾ ‘ਚ ਆਉਣ ਦੀ ਖੁੱਲ੍ਹ ਦੇ ਰਹੇ ਹਨ।

Total Views: 137 ,
Real Estate