ਸਮ੍ਰਿਤੀ ਇਰਾਨੀ ਦੀ ਬੇਟੀ, ਮ੍ਰਿਤਕ ਦੇ ਨਾਂ ‘ਤੇ ਚਲਾ ਰਹੀ ਸੀ ਰੈਸਟੋਰੈਂਟ !

ਭਾਰਤ ਕੇਂਦਰੀ ਮੰਤਰੀ ਅਤੇ ਸਾਬਕਾ ਅਦਾਕਾਰਾ ਸਮ੍ਰਿਤੀ ਇਰਾਨੀ ਦੀ ਬੇਟੀ ਗੋਆ ਵਿੱਚ ਸਿਲੀ ਸੋਲ ਨਾਮ ਦਾ ਇੱਕ ਕੈਫੇ ਬਾਰ (ਰੈਸਟੋਰੈਂਟ) ਚਲਾਉਂਦੀ ਹੈ। ਆਬਕਾਰੀ ਕਮਿਸ਼ਨਰ ਨੇ ਕੈਫੇ ਵਿੱਚ ਗੈਰ-ਕਾਨੂੰਨੀ ਢੰਗ ਨਾਲ ਬਾਰ ਚਲਾਉਣ ਲਈ ਨੋਟਿਸ ਚਿਪਕਾਇਆ ਹੈ। ਕੈਫੇ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ ਕਿ ਜਿਸ ਵਿਅਕਤੀ ਦੇ ਨਾਮ ‘ਤੇ ਇਹ ਬਾਰ ਚਲਾਇਆ ਜਾ ਰਿਹਾ ਹੈ, ਉਸ ਦੀ ਪਿਛਲੇ ਸਾਲ (2021) ਵਿੱਚ ਮੌਤ ਹੋ ਗਈ ਹੈ।ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਪਿਛਲੇ ਮਹੀਨੇ ਹੀ ਬਾਰ ਦੇ ਲਾਇਸੈਂਸ ਦਾ ਨਵੀਨੀਕਰਨ ਹੋਇਆ ਸੀ। ਨੋਟਿਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅਰਜ਼ੀ ਵਿੱਚ ਲਾਇਸੈਂਸ ਧਾਰਕ ਦੇ ਨਹੀਂ ਬਲਕਿ ਕਿਸੇ ਹੋਰ ਵਿਅਕਤੀ ਦੇ ਦਸਤਖਤ ਪਾਏ ਗਏ ਹਨ। ਅਜਿਹੇ ‘ਚ ਧੀ ਸਮ੍ਰਿਤੀ ‘ਤੇ ਲਾਇਸੈਂਸ ਲਈ ਧੋਖਾਧੜੀ ਅਤੇ ਦਸਤਾਵੇਜ਼ਾਂ ‘ਚ ਹੇਰਾਫੇਰੀ ਦੇ ਦੋਸ਼ ਲੱਗੇ ਹਨ।ਮੀਡੀਆ ਰਿਪੋਰਟਾਂ ਮੁਤਾਬਕ ਇਸ ਪੂਰੇ ਮਾਮਲੇ ਦੀ ਸੁਣਵਾਈ 29 ਜੁਲਾਈ ਨੂੰ ਹੋਵੇਗੀ। ਲਾਇਸੈਂਸ ਨਵਿਆਉਣ ਦੀ ਅਰਜ਼ੀ 22 ਜੂਨ 2022 ਨੂੰ ਐਂਥਨੀ ਡੀਗਾਮ ਨਾਮ ਨਾਲ ਦਿੱਤੀ ਗਈ ਸੀ, ਜਦੋਂ ਕਿ ਰਿਕਾਰਡ ਦੇ ਅਨੁਸਾਰ ਇਸ ਵਿਅਕਤੀ ਦੀ ਮੌਤ ਮਈ 2021 ਵਿੱਚ ਹੋਈ ਹੈ।ਮੀਡੀਆ ਮੁਤਾਬਕ ਸ਼ਿਕਾਇਤਕਰਤਾ ਵਕੀਲ ਰੋਡਰਿਗਜ਼ ਨੇ ਆਰਟੀਆਈ ਰਾਹੀਂ ਇਸ ਮਾਮਲੇ ਵਿੱਚ ਦਸਤਾਵੇਜ਼ ਜਾਰੀ ਕੀਤੇ ਹਨ। ਵਕੀਲ ਦਾ ਕਹਿਣਾ ਹੈ ਕਿ ਮੰਤਰੀ ਦੀ ਧੀ ਅਤੇ ਪਰਿਵਾਰ ਵੱਲੋਂ ਆਬਕਾਰੀ ਅਧਿਕਾਰੀ ਅਤੇ ਸਥਾਨਕ ਪੰਚਾਇਤ ਨਾਲ ਮਿਲ ਕੇ ਕੀਤੀ ਗਈ ਧਾਂਦਲੀ ਦਾ ਸਾਰਿਆਂ ਦੇ ਸਾਹਮਣੇ ਖੁਲਾਸਾ ਕੀਤਾ ਜਾਣਾ ਚਾਹੀਦਾ ਹੈ। ਵਕੀਲ ਦਾ ਕਹਿਣਾ ਹੈ ਕਿ ਆਬਕਾਰੀ ਨਿਯਮਾਂ ਮੁਤਾਬਕ ਬਾਰ ਜਾਂ ਰੈਸਟੋਰੈਂਟ ਦੇ ਮਾਲਕ ਨੂੰ ਹੀ ਬਾਰ ਲਾਇਸੈਂਸ ਜਾਰੀ ਕੀਤਾ ਜਾਂਦਾ ਹੈ। ਸਮ੍ਰਿਤੀ ਇਰਾਨੀ ਨੇ ਆਪਣੇ ਤੇ ਆਪਣੀ ਬੇਟੀ ਉਤੇ ਲੱਗੇ ਦੋਸ਼ਾਂ ਦੇ ਮਾਮਲੇ ਵਿਚ ਕਾਂਗਰਸ ਆਗੂ ਜੈਰਾਮ ਰਮੇਸ਼ ਤੇ ਪਵਨ ਖੇੜਾ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਇਰਾਨੀ ਨੇ ਦੋਸ਼ਾਂ ਨੂੰ ‘ਬੇਬੁਨਿਆਦ ਤੇ ਝੂਠੇ’ ਕਰਾਰ ਦਿੰਦਿਆਂ ਕਾਂਗਰਸ ਆਗੂਆਂ ਨੂੰ ਮੁਆਫ਼ੀ ਮੰਗਣ ਲਈ ਕਿਹਾ ਹੈ।

Total Views: 415 ,
Real Estate