
ਕੇਰਲ ਪੁਲੀਸ ਨੇ ਇਸ ਜ਼ਿਲ੍ਹੇ ਵਿੱਚ ਰਾਸ਼ਟਰੀ ਯੋਗਤਾ-ਕਮ-ਪ੍ਰਵੇਸ਼ ਪ੍ਰੀਖਿਆ(ਨੀਟ) ਵਿੱਚ ਬੈਠਣ ਵਾਲੀਆਂ ਲੜਕੀਆਂ ਦੇ ਅੰਦਰੂਨੀ ਵਸਤਰ ਲੁਹਾਉਣ ਦੇ ਕਥਿਤ ਮਾਮਲੇ ਵਿੱਚ ਕੇਸ ਦਰਜ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਐਤਵਾਰ ਨੂੰ ਜ਼ਿਲ੍ਹੇ ਦੇ ਅਯੂਰ ਵਿਖੇ ਨਿੱਜੀ ਵਿਦਿਅਕ ਸੰਸਥਾ ਵਿੱਚ ਨੀਟ ਦੌਰਾਨ ਕਥਿਤ ਤੌਰ ‘ਤੇ ਅਜਿਹੀ ਘਟਨਾ ਖ਼ਿਲਾਫ਼ ਲੜਕੀ ਦੀ ਸ਼ਿਕਾਇਤ ‘ਤੇ ਭਾਰਤੀ ਦੰਡਾਵਲੀ (ਆਈਪੀਸੀ) ਦੀਆਂ ਧਾਰਾਵਾਂ 354 ਅਤੇ 509 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਦੌਰਾਨ ਪ੍ਰੀਖਿਆ ਕੇਂਦਰ ਦੇ ਸੁਪਰਡੈਂਟ ਨੇ ਕਿਹਾ ਕਿ ਸ਼ਿਕਾਇਤ ਫਰਜ਼ੀ ਹੈ, ਗਲਤ ਇਰਾਦਿਆਂ ਨਾਲ ਦਰਜ ਕੀਤੀ ਗਈ।
Total Views: 450 ,
Real Estate



















