
ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ 30 ਦਿਨਾਂ ਦੀ ਪੈਰੋਲ ਮਿਆਦ 17 ਜੁਲਾਈ ਨੂੰ ਖਤਮ ਹੋ ਗਈ ਹੈ ਤੇ ਉਹ ਵਾਪਸ ਜੇਲ੍ਹ ਚਲਾ ਗਿਆ ਹੈ । ਰਾਮ ਰਹੀਮ ਪੈਰੋਲ ਦੌਰਾਨ ਉੱਤਰ ਪ੍ਰਦੇਸ਼ ਦੇ ਬਾਗਪਤ ਆਸ਼ਰਮ ਵਿਚ ਰਿਹਾ । ਐਤਵਾਰ ਰਾਤ 11 ਵਜੇ ਉਹ ਹਨੀਪ੍ਰੀਤ ਨਾਲ ਇੰਸਟਾਗ੍ਰਾਮ ‘ਤੇ ਲਾਈਵ ਹੋਇਆ । ਦੋਵੇਂ 5 ਸਾਲ ਬਾਅਦ ਜਨਤਕ ਤੌਰ ‘ਤੇ ਇਕੱਠੇ ਨਜ਼ਰ ਆਏ ਸਨ । ਹਾਲਾਂਕਿ ਇਸ 30 ਦਿਨਾਂ ਦੇ ਅਰਸੇ ਦੌਰਾਨ ਉਹ ਆਪਣੇ ਪਰਵਾਰ, ਖਾਸ ਕਰਕੇ ਪੁੱਤਰਾਂ, ਧੀਆਂ ਨਾਲ ਜਨਤਕ ਤੌਰ ‘ਤੇ ਨਜ਼ਰ ਨਹੀਂ ਆਇਆ ਅਤੇ ਨਾ ਹੀ ਰਾਮ ਰਹੀਮ ਨੇ ਕਿਤੇ ਵੀ ਉਨ੍ਹਾਂ ਦਾ ਜ਼ਿਕਰ ਕੀਤਾ । ਐਤਵਾਰ ਰਾਤ ਨੂੰ ਹਨੀਪ੍ਰੀਤ ਨੇ ਰਾਮ ਰਹੀਮ ਦੇ ਸਾਹਮਣੇ ਡੇਰਾ ਪ੍ਰੇਮੀਆਂ ਦੇ ਸਵਾਲ ਰੱਖੇ ਅਤੇ ਉਸ ਤੋਂ ਜਵਾਬ ਮੰਗੇ । ਰਾਮ ਰਹੀਮ ਨੇ ਕਿਹਾ ਕਿ ਉਹ ਲੋਕਾਂ ਦੀ ਖੁਸ਼ੀ ਲਈ ਹਨੀਪ੍ਰੀਤ ਦੇ ਨਾਲ ਸਾਹਮਣੇ ਆਇਆ । ਉਸ ਨੇ ਕਿਹਾ-ਹਨੀਪ੍ਰੀਤ ਸਾਡੀ ਧੀ ਹੈ, ਸਾਡੀ ਰੂਹਾਨੀ ਧੀ ਹੈ, ਉਹ ਸਾਡੀ ਧੀ ਹੈ । ਰਾਮ ਜੀ ਸਾਡੀ ਧੀ ਨੂੰ ਸੁਰੱਖਿਅਤ ਰੱਖਣਗੇ ।
Total Views: 431 ,
Real Estate



















