ਯੂਕੇ ਸੱਤਾਧਾਰੀ ਧਿਰ ਦੇ ਆਗੂ ਅਤੇ ਪੀਐਮ ਚੁਣਨ ਦੀ ਪ੍ਰਕਿਰਿਆ ਅੰਦਰ ਹਜੇ ਤੱਕ ਭਾਰਤੀ ਮੂਲ ਦੇ ਰਿਸ਼ੀ ਸੌਨਕ ਸਭ ਤੋਂ ਅੱਗੇ

ਦਵਿੰਦਰ ਸਿੰਘ ਸੋਮਲ
ਯੂਕੇ ਅੰਦਰ ਸਾਰੀਆ ਨਜ਼ਰਾ ਇਸ ਸਮੇ ਰਾਜਨੀਤੀ ਉੱਤੇ ਟਿੱਕੀਆ ਹੋਈਆ ਨੇ ਕੇ ਲੰਡਨ ਦੇ ਸੱਤਾ ਦੇ ਗਿਲਆਰਿਆ ‘ਚ ਕੀ ਹੋ ਰਿਹਾ।
ਵੇਸਟਮਨਿਸਟਰ ਅੰਦਰ ਇਸ ਸਮੇ ਕਨਸਰਵੇਟਿਵ (ਟੌਰੀ) ਧਿਰ ਦੇ ਆਗੂ ਚੁਣਨ ਦੀ ਪ੍ਰਕਿਰਿਆ ਜਾਰੀ ਹੈ।
ਕਿਉਕਿ 2019 ਦੀਆ ਚੌਣਾ ਦੌਰਾਨ ਕਨਸਰਵੇਟਿਵ ਪਾਰਟੀ ਨੂੰ ਬਹੁਮੱਤ ਹਾਸਿਲ ਹੋਇਆ ਸੀ ਇਸ ਕਰਕੇ ਜੋ ਵੀ ਟੌਰੀ ਧਿਰ ਦਾ ਆਗੂ ਬਣੂ ਉਹ ਹੀ ਯੂਕੇ ਦਾ ਅਗਲਾ ਪ੍ਰਧਾਨ ਮੰਤਰੀ ਵੀ ਹੋਵੇਗਾ।
ਬੀਤੇ ਹਫਤੇ ਸੱਤ ਜੁਲਾਈ ਨੂੰ ਪੀਐਮ ਬੌਰਿਸ ਜੋਨਸਨ ਦੇ ਟੌਰੀ ਆਗੂ ਦੇ ਆਹੁਦੇ ਉੱਤੇ ਲਾਂਭੇ ਹੋਣ ਦੇ ਐਲਾਨ ਤੋ ਬਾਅਦ ਇਸ ਪ੍ਰਕਿਰਿਆ ਦੀ ਸ਼ੁਰੂਆਤ ਹੋ ਗਈ ਸੀ।ਪੀਐਮ ਜੋਨਸਨ ਨੇ ਐਲਾਨ ਕੀਤਾ ਹੈ ਕੀ ਜਦ ਤੱਕ ਨਵੇ ਟੌਰੀ ਆਗੂ ਦੀ ਚੌਣ ਨਹੀ ਹੋ ਜਾਂਦੀ ਉਹ ਪ੍ਰਧਾਨ ਮੰਤਰੀ ਦੇ ਤੌਰ ਤੇ ਆਪਣਾ ਕੰਮ ਜਾਰੀ ਰੱਖਣਗੇ।
ਸੱਤਾਧਾਰੀ ਕਨਸਰਵੇਟਿਵ ਦੇ ਆਗੂ ਬਣਨ ਦੀ ਚੌਣ ਪ੍ਰਕਿਰਿਆ ਅੰਦਰ ਗਿਆਰਾ ਜਾਣਿਆ ਨੇ ਭਾਗ ਲੇਣ ਦਾ ਐਲਾਨ ਕੀਤਾ ਸੀ।
੧.ਰਿਸ਼ੀ ਸੌਨਕ ੨.ਪੇਨੀ ਮੌਰਡੋਨਟ ੩.ਲਿਜ ਟਰੱਸ ੪.ਸੁਏਲਾ ਬਰੇਬਰਮੇਨ ੫.ਕੇਮੀ ਬੇਡਨੌਹਕ ੬. ਟੌਮ ਟੂਗਨਡਾਹਟ ੭. ਜੇਰਮੀ ਹੰਟ ੮. ਨਾਦਿਮ ਜਹਾਵੀ ੯.ਰਹਿਮਾਨ ਚਿਸ਼ਤੀ ੧੦.ਸਾਜਿਦ ਜਾਵੇਦ ੧੧.ਗਰਾਂਟ ਸ਼ੇਪਸ ।
ਇਹਨਾਂ ਵਿੱਚੋ ਪਹਿਲੇ ਰਾਊਡ ਲਈ ਅੱਠ ਜਾਣੇ ਹੀ ਅੱਗੇ ਵਧ ਸਕੇ ਜਦੋ ਤਹਾਨੂੰ ਨੌਮੀਨੇਸ਼ਨ ਲਈ ਵੀਹ ਐਮਪੀਸ ਦਾ ਸਮਰੱਥਨ ਚਾਹੀਦਾ ਸੀ ਰਹਿਮਾਨ ਚਿਸ਼ਤੀ ਸਾਜਿਦ ਜਾਵੇਦ ਗਰਾਂਟ ਸ਼ੇਪਸ ਰੇਸ ਵਿੱਚੋ ਬਾਹਰ ਹੋ ਗਏ।
ਅੱਠ ਜਾਣੇ ਲਈ ਬੀਤੇ ਕੱਲ ਭਾਵ ਤੇਰਾਂ ਜੁਲਾਈ ਨੂੰ ਪਹਿਲੇ ਰਾਊਡ ਦੀ ਵੋਟਿੰਗ ਹੋਈ ਜਿਸ ਅੰਦਰ ਤੀਹ ਮੈਬਰ ਆਫ ਪਾਰਲੀਮੈਂਟ ਦੇ ਸਮਰੱਥਨ ਦੀ ਜਰੂਰਤ ਸੀ ਇਸ ਰਾਊਡ ਵਿੱਚ ਨਾਦਿਮ ਜਹਾਵੀ ਨੂੰ ਪੱਚੀ ਅਤੇ ਜੇਰਮੀ ਹੰਟ ਨੂੰ ਅਠਾਰਾ ਵੋਟ ਹਾਸਿਲ ਹੋਏ ਅਤੇ ਉਹ ਦੋਵੇ ਇਸ ਦੌੜ ਵਿੱਚੋ ਬਾਹਰ ਹੋ ਗਏ ਅਤੇ ਆਗੂ ਦੀ ਇਸ ਰੇਸ ‘ਚ ਛੇ ਜਾਣੇ ਬਾਕੀ ਬਚੇ ਸੰਨ।
ਅੱਜ ਚੌਦਾ ਜੁਲਾਈ 2022 ਦਿਨ ਵੀਰਵਾਰ ਨੂੰ ਦੂਸਰੇ ਰਾਊਡ ਦੀ ਵੋਟਿੰਗ ਅੰਦਰ ਸਬਤੋ ਘੱਟ 27 ਵੋਟ ਸੁਏਲਾ ਬਰੇਬਰਮੇਨ ਨੂੰ
ਹਾਸਿਲ ਹੋਏ ਅਤੇ ਉਹ ਮੁਕਾਬਲੇ ਵਿੱਚੋ ਬਾਹਰ ਹੋ ਗਏ ਅਤੇ ਇਸ ਸਮੇ ਮੁਕਾਬਲੇ ਵਿੱਚ ਪੰਜ ਜਾਣੇ ਨੇ।
ਜਿਹਨਾਂ ਵਿੱਚੋ ਸਬਤੋ ਪਹਿਲੇ ਨੰਬਰ ਤੇ ਰਿਸ਼ੀ ਸੌਨਕ ਨੇ ਜਿਹਨਾਂ ਨੂੰ ਅੱਜ 101 MPs ਦਾ ਸਮਰੱਥਨ ਮਿਲਿਆ। ਦੂਸਰੇ ਨੰਬਰ ਉੱਤੇ ਨੇ 83 ਵੋਟਾ ਲੇ ਕੇ ਪੇਨੀ ਮੌਰਡੋਨਟ ਨੇ।
ਲਿਜ ਟਰੱਸ ਨੂੰ 64 ਵੋਟਾ ਮਿਲੀਆ 49 ਮੈਂਬਰ ਆਫ ਪਾਰਲੀਮੈਂਟ ਨੇ ਕੇਮੀ ਬੇਡਨੌਹਕ ਨੂੰ ਸਮਰੱਥਨ ਦਿੱਤਾ ਅਤੇ ਟੌਮ ਟੂਗਨਡਾਹਟ ਨੂੰ 32 ਵੋਟਾ ਪ੍ਰਾਪਤ ਹੋਈਆ।
ਜਦ ਤੱਕ ਇਹਨਾਂ ਪੰਜਾ ਵਿੱਚੋ ਦੋ ਮੈਂਬਰ ਨੀ ਰਹਿ ਜਾਂਦੇ ਉਸ ਸਮੇ ਤੱਕ ਟੌਰੀ ਐਮਪੀ ਖੂਫੀਆ ਚੌਣ ਪ੍ਰਣਾਲੀ ਜਰੀਏ ਵੋਟ ਕਰਦੇ ਰਹਿੰਣਗੇ। ਅਖੀਰਲੇ ਦੋਵਾ ਲਈ ਕਨਸਰਵੇਟਿਵ ਦੇ ਜੋ ਮੈਂਬਰ ਨੇ ਉਹ ਵੋਟ ਕਰਕੇ ਦੌਹਾਂ ਵਿੱਚੋ ਆਪਣੀ ਪਾਰਟੀ ਦਾ ਆਗੂ ਚੁਣਨਗੇ ਅਤੇ ਉਹ ਹੀ ਆਗੂ ਯੂਕੇ ਦਾ ਪ੍ਰਧਾਨਮੰਤਰੀ ਬਣੇਗਾ।

 

Total Views: 328 ,
Real Estate