15 ਜੁਲਾਈ ਤੋਂ 18-59 ਉਮਰ ਵਾਲਿਆਂ ਨੂੰ ਸਰਕਾਰੀ ਕੇਂਦਰਾਂ ‘ਤੇ ਲੱਗੇਗੀ ਬੂਸਟਰ ਡੋਜ਼

ਬੂਸਟਰ ਡੋਜ਼ ਨੂੰ ਲੈ ਕੇ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ, ਜਿਸ ਤਹਿਤ 15 ਜੁਲਾਈ ਤੋਂ ਸਰਕਾਰੀ ਕੇਂਦਰਾਂ ‘ਤੇ 18-59 ਸਾਲ ਦੇ ਉਮਰ ਵਾਲਿਆਂ ਨੂੰ ਫ੍ਰੀ ਬੂਸਟਰ ਡੋਜ਼ ਲਗਾਈ ਜਾਏਗੀ। ਸਰਕਾਰ ਇਸ ਲਈ ਵਿਸ਼ੇਸ਼ ਮੁਹਿੰਮ ਚਲਾ ਰਹੀ ਹੈ। ਸਰਕਾਰ ਦੇ ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਸੂਤਰਾਂ ਮੁਤਾਬਕ ਕੋਰੋਨਾ ਦੀ ਬੂਸਟਰ ਡੋਜ਼ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਅਤੇ ਭਾਰਤ ਦੀ ਆਜ਼ਾਦੀ ਦੇ 75 ਸਾਲਾਂ ਦੇ ਮੌਕੇ ‘ਤੇ ਅਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਤਹਿਤ ਮੁਹਿੰਮ ਚਲਾਈ ਜਾਵੇਗੀ।
ਭਾਰਤ ਦੀ ਬਹੁਗਿਣਤੀ ਆਬਾਦੀ ਨੇ ਨੌਂ ਮਹੀਨੇ ਪਹਿਲਾਂ ਆਪਣੀ ਦੂਜੀ ਖੁਰਾਕ ਲਈ ਸੀ। ਕੇਂਦਰੀ ਸਿਹਤ ਮੰਤਰਾਲੇ ਨੇ ਪਿਛਲੇ ਹਫਤੇ ਸਾਰਿਆਂ ਲਈ ਕੋਵਿਡ ਵੈਕਸੀਨ ਦੀ ਦੂਜੀ ਅਤੇ ਅਹਿਤਿਆਤੀ ਖੁਰਾਕ ਵਿਚਾਲੇ ਵਕਫਾ ਨੌਂ ਮਹੀਨਿਆਂ ਤੋਂ ਘਟਾ ਕੇ ਛੇ ਮਹੀਨੇ ਕਰ ਦਿੱਤਾ ਸੀ। ਇਹ ਟੀਕਾਕਰਨ ‘ਤੇ ਰਾਸ਼ਟਰੀ ਤਕਨੀਕੀ ਸਲਾਹਕਾਰ ਸਮੂਹ ਦੀ ਸਿਫਾਰਿਸ਼ ‘ਤੇ ਕੀਤਾ ਗਿਆ ਸੀ। ਇਸ ਵੇਲੇ 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕ, ਜਿਨ੍ਹਾਂ ਨੇ ਦੂਜੀ ਖੁਰਾਕ ਲੈਣ ਦੇ ਨੌਂ ਮਹੀਨੇ ਪੂਰੇ ਕਰ ਲਏ ਹਨ, ਅਹਿਤਿਆਤੀ ਖੁਰਾਕ ਲਈ ਯੋਗ ਹਨ।

Total Views: 280 ,
Real Estate