ਸਿੱਧੂ ਮੂਸੇਵਾਲਾ ਮਾਮਲੇ ‘ਚ ਅਕਾਲੀ ਮੰਤਰੀ ਦੇ ਭਤੀਜੇ ਸੰਦੀਪ ਕਾਹਲੋਂ ਦਾ ਆਇਆ ਨਾਂਅ ਸਾਹਮਣੇ !


ਪੰਚਾਇਤ ਅਫਸਰ ਵਜੋਂ ਨੌਕਰੀ ਕਰਦਾ ਸੰਦੀਪ ਕਾਹਲੋਂ 26 ਮਈ ਤੋਂ ਹੈ ਡਿਊਟੀ ਤੋਂ ਗੈਰ-ਹਾਜਰ

ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਗ੍ਰਿਫ਼ਤਾਰ ਸਤਬੀਰ ਦੇ ਪਰਿਵਾਰ ਨੇ ਵੱਡਾ ਦਾਅਵਾ ਕੀਤਾ ਹੈ ਕਿ ਅਕਾਲੀ ਨੇਤਾ ਨਿਰਮਲ ਕਾਹਲੋਂ ਦੇ ਭਤੀਜੇ ਸੰਦੀਪ ਕਾਹਲੋਂ ਦੇ ਕਹਿਣ ‘ਤੇ ਸਤਬੀਰ ਤਿੰਨ ਲੋਕਾਂ ਨੂੰ ਆਪਣੀ ਫਾਰਚੂਨਰ ਕਾਰ ‘ਚ ਬਠਿੰਡਾ ਛੱਡਣ ਗਿਆ ਸੀ। ਬਠਿੰਡਾ ‘ਚ ਹੀ ਕਿਸੇ ਸ਼ਖਸ ਨੇ ਬੈਗ ਦਿੱਤਾ ਸੀ। ਸੰਦੀਪ ਦੇ ਨਾਲ ਸਤਬੀਰ ਦੇ ਨੇ ਪੁਰਾਣੇ ਕਾਰੋਬਾਰੀ ਸਬੰਧ ਹਨ। ਸੰਦੀਪ ਕਾਹਲੋਂ ਉਨ੍ਹਾਂ ਦੇ ਘੋੜੇ ਵੀ ਖਰੀਦਦਾ ਰਿਹਾ ਹੈ। ਸੰਦੀਪ ਕਾਹਲੋਂ ਅਕਾਲੀ ਨੇਤਾ ਨਿਰਮਲ ਕਾਹਲੋਂ ਦਾ ਭਤੀਜਾ ਹੈ। ਹਰਗੋਬਿੰਦਪੁਰ ‘ਚ ਪੰਚਾਇਤ ਅਫ਼ਸਰ ਵਜੋਂ ਤਾਇਨਾਤ ਹੈ। 26 ਮਈ ਤੋਂ ਆਪਣੀ ਡਿਊਟੀ ਤੋਂ ਵੀ ਗੈਰ-ਹਾਜ਼ਿਰ ਚੱਲ ਰਿਹਾ ਹੈ, 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਕਤਲ ਹੁੰਦਾ ਹੈ ।

Total Views: 463 ,
Real Estate