![]()
ਭਾਰਤ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਦੀਆਂ 55 ਫੀਸਦੀ ਘਰੇਲੂ ਉਡਾਣਾਂ ਸ਼ਨੀਵਾਰ ਨੂੰ ਲੇਟ ਹੋ ਗਈਆਂ ਕਿਉਂਕਿ ਵੱਡੀ ਗਿਣਤੀ ‘ਚ ਕਰੂ ਮੈਂਬਰ ਨੇ ਬੀਮਾਰੀ ਦੇ ਨਾਂ ‘ਤੇ ਛੁੱਟੀ ਲੈ ਲਈ। ਸੂਤਰਾਂ ਨੇ ਦੱਸਿਆ ਕਿ ਕਰੂ ਮੈਂਬਰਸ ਇਸ ਤਰ੍ਹਾਂ ਛੁੱਟੀ ਲੈ ਕੇ ਏਅਰ ਇੰਡੀਆ ਦੀ ਭਰਤੀ ਮੁਹਿੰਮ ‘ਚ ਸ਼ਾਮਲ ਹੋਣ ਲਈ ਗਏ ਸਨ। ਇਸ ਮਾਮਲੇ ਬਾਰੇ ਪੁੱਛੇ ਜਾਣ ‘ਤੇ ਹਵਾਬਾਜ਼ੀ ਰੈਗੂਲੇਟਰ ਡੀਜੀਸੀਏ ਦੇ ਮੁਖੀ ਅਰੁਣ ਕੁਮਾਰ ਨੇ ਐਤਵਾਰ ਨੂੰ ਕਿਹਾ, “ਅਸੀਂ ਇਸ ਦੀ ਜਾਂਚ ਕਰ ਰਹੇ ਹਾਂ।” ਉਦਯੋਗਿਕ ਸੂਤਰਾਂ ਨੇ ਦੱਸਿਆ ਕਿ ਏਅਰ ਇੰਡੀਆ ਦੀ ਭਰਤੀ ਮੁਹਿੰਮ ਦਾ ਦੂਜਾ ਪੜਾਅ ਸ਼ਨੀਵਾਰ ਨੂੰ ਆਯੋਜਿਤ ਕੀਤਾ ਗਿਆ ਸੀ ਅਤੇ ਇੰਡੀਗੋ ਦੇ ਕਰੂ ਮੈਂਬਰਸ ਜਿਨ੍ਹਾਂ ਨੇ ‘ਸਿਕ ਲੀਵ’ ਲਈ ਸੀ, ਇਸ ਲਈ ਚਲੇ ਗਏ ਸਨ।
Total Views: 375 ,
Real Estate















