ਅਮਰੀਕਾ ‘ਚ 3 ਸਿੱਖਾਂ ’ਤੇ ਹਮਲਾ ਕਰਨ ਵਾਲੇ ਦਾ ਹੋਇਆ ਕਤਲ

ਅਮਰੀਕਾ ‘ਚ ਉਸ ਵਿਅਕਤੀ ਦਾ ਕਤਲ ਹੋ ਗਿਆ ਜਿਸ ਨੇ ਕੁੱਝ ਦਿਨ ਪਹਿਲਾਂ ਹੀ ਸਿੱਖਾਂ ਉਤੇ ਹਮਲਾ ਕੀਤਾ ਸੀ। ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਚ 3 ਸਿੱਖਾਂ ’ਤੇ ਨਸਲੀ ਹਮਲਾ ਕਰਨ ਵਾਲੇ 19 ਸਾਲਾ ਵਰਨੌਨ ਡਗਲਸ ਦੀ ਅਣਪਛਾਤੇ ਹਮਲਾਵਰਾਂ ਨੇ ਛੁਰਾ ਮਾਰ ਕੇ ਹੱਤਿਆ ਕਰ ਦਿਤੀ। ਪੁਲਿਸ ਨੇ ਦਸਿਆ ਕਿ ਇਹ ਕਤਲ ਸਿੱਖਾਂ ਉਪਰ ਹਮਲੇ ਦਾ ਬਦਲਾ ਲੈਣ ਦੀ ਕਾਰਵਾਈ ਨਹੀਂ ਹੈ ਪਰ ਅਤੇ ਸ਼ੱਕੀ ਨੂੰ ਗ੍ਰਿਫ਼ਤਾਰ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਘਟਨਾ ਬ੍ਰਾਊਨਜ਼ਵਿਲ ਦੇ ਲੌਟ ਐਵੇਨਿਊ ਨੇੜੇ ਰੌਕਵੇਅ ਐਵੇਨਿਊ ਦੀ ਹੈ ਜਿਥੇ ਕਾਤਲ ਨੇ ਵਰਨੌਨ ਦੀ ਛਾਤੀ ਵਿਚ ਛੁਰਾ ਮਾਰ ਦਿਤਾ ਗਿਆ ਅਤੇ ਉਸ ਦੀ ਮੌਤ ਹੋ ਗਈ।

Total Views: 89 ,
Real Estate