ਰਹਿਣ ਲਾਇਕ ਦੁਨੀਆ ਦਾ ਸਭ ਤੋਂ ਵਧੀਆ ਸ਼ਹਿਰ ਵਿਆਨਾ,ਕੈਲਗਰੀ ਪਹਿਲੇ ਪੰਜਾਂ ‘ਚ

ਰਹਿਣ ਲਈ ਦੁਨੀਆ ਦਾ ਸਭ ਤੋਂ ਵਧੀਆ ਸ਼ਹਿਰ ਆਸਟਰੀਆ ਦੀ ਰਾਜਧਾਨੀ ਵਿਆਨਾ ਹੈ। ਇਸ ਸੂਚੀ ‘ਚ ਭਾਰਤ ਸਮੇਤ ਦੱਖਣੀ ਏਸ਼ੀਆਈ ਦੇਸ਼ਾਂ ਦਾ ਪ੍ਰਦਰਸ਼ਨ ਬੇਹੱਦ ਨਿਰਾਸ਼ਾਜਨਕ ਰਿਹਾ ਹੈ। 140 ਸ਼ਹਿਰਾਂ ਦੀ ਸੂਚੀ ‘ਚ ਦੇਸ਼ ਦੀ ਰਾਜਧਾਨੀ ਦਿੱਲੀ 112ਵੇਂ ਅਤੇ ਮੁੰਬਈ 117ਵੇਂ ਸਥਾਨ ‘ਤੇ ਹੈ। ਇਸ ਦੇ ਨਾਲ ਹੀ ਆਸਟਰੀਆ ਦਾ ਵਿਆਨਾ ਸ਼ਹਿਰ ਇਸ ਸੂਚੀ ਵਿੱਚ ਸਭ ਤੋਂ ਉੱਪਰ ਹੈ। ਦ ਇਕਨਾਮਿਸਟ ਮੈਗਜ਼ੀਨ ਦੁਆਰਾ ਜਾਰੀ ਸਾਲਾਨਾ ਗਲੋਬਲ ਲਾਈਵਬਿਲਟੀ ਇੰਡੈਕਸ ਵਿੱਚ ਪਾਕਿਸਤਾਨ ਦੀ ਵਿੱਤੀ ਰਾਜਧਾਨੀ ਕਰਾਚੀ ਅਤੇ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਨੂੰ ਦੁਨੀਆ ਦੇ ਸਭ ਤੋਂ ਘੱਟ ਰਹਿਣ ਯੋਗ ਸ਼ਹਿਰਾਂ ਵਿੱਚ ਦਰਜਾ ਦਿੱਤਾ ਗਿਆ ਹੈ। ਸੀਰੀਆ ਦੀ ਰਾਜਧਾਨੀ ਦਮਿਸ਼ਕ ਨੂੰ ਸੂਚੀ ਵਿੱਚ ਸਭ ਤੋਂ ਹੇਠਾਂ ਰੱਖਿਆ ਗਿਆ ਹੈ।
ਇਕਨਾਮਿਸਟ ਇੰਟੈਲੀਜੈਂਸ ਯੂਨਿਟ (ਈਯੂਆਈ) ਦੀ ਰਿਪੋਰਟ ਅਨੁਸਾਰ ਚੋਟੀ ਦੇ ਦਸ ਸ਼ਹਿਰਾਂ ਵਿਚ ਵਿਆਨਾ, ਮੈਲਬੋਰਨ, ਓਸਾਕਾ, ਕੈਲਗਰੀ, ਸਿਡਨੀ, ਵੈਨਕੂਵਰ, ਟੋਕੀਓ, ਟੋਰਾਂਟੋ, ਕੋਪਨਹੇਗਨ ਅਤੇ ਐਡੀਲੇਡ ਸ਼ਾਮਲ ਹਨ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਯੂਰਪੀਅਨ ਸ਼ਹਿਰ ਨੂੰ ਰੈਂਕਿੰਗ ਵਿੱਚ ਸਿਖਰ ‘ਤੇ ਰੱਖਿਆ ਗਿਆ ਹੈ। ਰਾਜਨੀਤਿਕ ਅਤੇ ਸਮਾਜਿਕ ਸਥਿਰਤਾ, ਅਪਰਾਧ, ਸਿੱਖਿਆ ਤੱਕ ਪਹੁੰਚ ਅਤੇ ਸਿਹਤ ਸੰਭਾਲ ਸਮੇਤ ਕਈ ਕਾਰਕਾਂ ਦੇ ਆਧਾਰ ‘ਤੇ ਸ਼ਹਿਰਾਂ ਦੀ ਦਰਜਾਬੰਦੀ ਕੀਤੀ ਗਈ ਹੈ।

Total Views: 257 ,
Real Estate