ਕਿਹੜੇ ਕਾਰਨਾਂ ਕਰਕੇ ਸਾਨੂੰ ਰਾਜਨੀਤਿਕ ਸ਼ਰਨ “Asylum” ਮਿਲਦੀ ਹੈ ❓

ਜਦੋਂ ਕਿਸੇ ਖ਼ਿੱਤੇ ਵਿੱਚ ਸ਼ਾਂਤਮਈ ਤਰੀਕੇ ਨਾਲ਼ ਆਪਣੇ ਹੱਕ ਮੰਗ ਰਹੇ ਲੋਕਾਂ ਉੱਤੇ ਰਾਜ ਕਰ ਰਹੀ ਧਿਰ ਵੱਲੋਂ ਅਣਮਨੁੱਖੀ ਅੱਤਿਆਚਾਰ ਕੀਤਾ ਜਾਵੇ ਅਤੇ ਬੇਕਸੂਰ ਲੋਕਾਂ ਦੀ ਜਾਨ ਤੱਕ ਲਈ ਜਾਵੇ ਕਿਤੇ ਸਰਕਾਰੇ ਦਰਵਾਰੇ ਵੀ ਕੋਈ ਸੁਣਵਾਈ ਨਾ ਹੋਵੇ ਫਿਰ ਉਸ ਲਹਿਰ ਨਾਲ਼ ਜੁੜੇ ਹੋਏ ਲੋਕ ਆਪਣੀ ਜਾਨ ਬਚਾ ਕੇ ਕਿਸੇ ਉਸ ਦੇਸ਼ ਵਿੱਚ ਪਹੁੰਚ ਜਾਣ ਜਿੱਥੇ ਇਹ ਰਾਜਨੀਤਿਕ ਸ਼ਰਨ ਮਿਲਦੀ ਹੋਵੇ ਅਤੇ ਇਹ ਸਾਬਤ ਕਰ ਸਕਣ ਕਿ ਸਾਡੇ ਦੇਸ਼ ਵਿੱਚ ਸਾਡੀ ਜਾਨ ਨੂੰ ਖਤਰਾ ਹੈ…..ਹੁਣ ਇਹ ਸਿੱਧ ਕਰਨ ਲਈ ਉਹ ਆਪਣੇ ਨਿਹੱਥੇ ਲੋਕਾਂ ਉੱਤੇ ਹੋਏ ਤਸ਼ਦੱਦ ਵਾਰੇ ਦੱਸਣਗੇ ਫਿਰ ਉਸ ਦੇਸ਼ ਦੀ ਸਰਕਾਰ ਤਫ਼ਤੀਸ਼ ਕਰੇਗੀ ਕਿ ਸੱਚ-ਮੁੱਚ ਹੀ ਇਨ੍ਹਾਂ ਨੂੰ ਆਪਣੇ ਦੇਸ਼ ਵਿੱਚ ਜਾਨ ਜਾਣ ਦਾ ਖਤਰਾ ਹੈ ਜੇਕਰ ਇਹ ਸਿੱਧ ਹੋ ਜਾਂਦਾ ਤੁਸੀਂ ਉੱਥੇ ਸ਼ਾਂਤਮਈ ਤਰੀਕੇ ਨਾਲ਼ ਆਪਣੇ ਹੱਕ ਮੰਗ ਰਹੇ ਸੀ…ਤੁਹਾਡੇ ਲੋਕਾਂ ਅਤੇ ਤੁਹਾਡੇ ਉੱਤੇ ਅੱਤਿਆਚਾਰ ਕੀਤਾ ਗਿਆ ਜਿਸ ਵਿੱਚ ਕੁੱਝ ਬੇਕਸੂਰ ਲੋਕਾਂ ਨੂੰ ਮਾਰ ਦਿੱਤਾ ਗਿਆ ਤਾਂ ਤੁਹਾਨੂੰ ਰਾਜਨੀਤਿਕ ਸ਼ਰਨ ਜਾਣੀ Asylum ਮਿਲਣ ਦੇ ਆਸਾਰ ਵੱਧ ਜਾਂਦੇ ਹਨ …. ਪਰ ਜੇਕਰ ਤੁਸੀਂ ਕੋਈ ਹਥਿਆਰਬੰਦ ਲੜਾਈ ਲੜੀ ਹੋਵੇ ਭਾਵੇਂ ਆਪਣੇ ਹੱਕ ਲੈਣ ਲਈ ਹੀ ਹਥਿਆਰ ਚੱਕੇ ਹੋਣ ਫਿਰ ਤੁਹਾਨੂੰ ਕੋਈ ਵੀ ਦੇਸ਼ ਰਾਜਸੀ ਸ਼ਰਨ ਜਾਣੀ Asylum ਨਹੀਂ ਦਿੰਦਾ… ਜਿਹੜੇ ਸਿੱਖ ਭੈਣ ਭਰਾ ਕਨੇਡਾ ਅਮਰੀਕਾ ਅਤੇ ਹੋਰ ਦੇਸ਼ਾਂ ਵਿੱਚ ਸ਼ਰਨ ਲੈ ਰਹੇ ਹਨ ਇੱਕ ਗੱਲ ਦਾ ਧਿਆਨ ਰੱਖਿਓ ਤੁਹਾਨੂੰ ਸ਼ਰਨ ਤਾਂ ਮਿਲ਼ ਰਹੀ ਹੈ ਕਿਉਂ ਕਿ ਤੁਹਾਡੇ ਬੇਕਸੂਰ ਭੈਣ ਭਰਾ ਪੂਰੇ ਭਾਰਤ ਵਿੱਚ ਮਾਰੇ ਗਏ ਚਾਹੇ ਉਹ 1984 ਵਿੱਚ ਦਰਬਾਰ ਸਾਹਿਬ ਵਿੱਚ ਮਾਰੇ ਗਏ ਹੋਣ ਜਿਹੜੇ ਉੱਥੇ ਨਿਹੱਥੇ ਸੀ ਚਾਹੇ ਦਿੱਲੀ ਦੇ ਕਤਲੇਆਮ ਵਿੱਚ ਮਾਰੇ ਗਏ ਹੋਣ ਚਾਹੇ ਘਰਾਂ ਵਿੱਚੋਂ ਚੱਕ ਕੇ ਬੇਕਸੂਰ ਨੌਜਵਾਨਾਂ ਨੂੰ ਮੁਕਾਬਲੇ ਵਿੱਚ ਮਾਰਿਆ ਹੋਵੇ ਉਨ੍ਹਾਂ ਵੱਲੋਂ ਦਿੱਤੀਆਂ ਜਾਨਾਂ ਕਰਕੇ ਤੁਸੀ ਪੱਕੇ ਹੋਏ ਹੋ ਨਾ ਕਿ ਸਿਰਫ ਕਿਸੇ ਇੱਕ ਚਿੱਠੀ ਕਰਕੇ ਜਿਹੜੀ ਕਿ ਅਰਬਾਂ ਰੁਪਿਆਂ ਵਿੱਚ ਵੇਚੀ ਗਈ,ਹਜ਼ਾਰਾਂ ਮੇਰੇ ਵਰਗੇ ਉਹ ਲੋਕ ਹੋਣਗੇ ਜੋ ਇਸ ਚਿੱਠੀ ਤੋਂ ਬਿਨਾ ਵੀ ਪੱਕੇ ਹੋ ਗਏ ਅਤੇ ਹਜਾਰਾਂ ਉਹ ਵੀ ਹੋਣਗੇ ਜੋ ਇਸ ਚਿੱਠੀ ਉੱਤੇ ਪੈਸੇ ਖ਼ਰਚਣ ਤੋਂ ਬਾਅਦ ਵੀ Asylum ਨਹੀਂ ਲੈ ਸਕੇ …. ਪਰ ਇਹ ਚਿੱਠੀ ਪ੍ਰਚੱਲਤ ਬਹੁਤ ਕਰ ਦਿੱਤੀ ਗਈ ਅਤੇ ਹਾਲ ਉਸ ਪਾਖੰਡੀ ਸਾਧ ਦੇ ਬਚਨਾਂ ਵਾਲ਼ਾ ਹੋਇਆ ਜਿਹੜਾ ਹਰ ਇੱਕ ਨੂੰ ਮੁੰਡਾ ਹੋਣ ਦਾ ਅਸ਼ੀਰਵਾਦ ਦੇਈ ਜਾਂਦਾ ਹੁਣ ਜਿਨ੍ਹਾਂ ਦੇ ਮੁੰਡੇ ਹੋ ਗਏ ਉਹ ਪੱਕੇ ਸ਼ਰਧਾਲੂ ਬਣ ਕੇ ਪ੍ਰਚਾਰ ਕਰ ਰਹੇ ਹਨ ਅਤੇ ਬਾਕੀਆਂ ਵਿੱਚ ਸ਼ਰਧਾ ਦੀ ਘਾਟ…ਜਾਣੀ ਆਪਣੀ ਕਹਾਣੀ ਨੂੰ ਇੰਟਰਵਿਊ ਸਮੇਂ Asylum Officer ਅੱਗੇ ਸਹੀ ਤਰੀਕੇ ਨਾਲ਼ ਨਾ ਦੱਸ ਸਕਣ ਵਰਗੇ ਦੋਸ਼ ਮੰਨ ਕੇ ਸਬਰ ਕਰਨਾ ਪਿਆ……ਕਾਲ਼ੇ ਦੌਰ ਵਿੱਚ ਮਾਰੇ ਗਏ ਹਜ਼ਾਰਾਂ ਨੌਜਵਾਨਾਂ ਦੇ ਪਰਵਾਰ ਹੁਣ ਤੱਕ ਰੁਲਦੇ ਰਹੇ ਅਤੇ ਉਨ੍ਹਾਂ ਦੇ ਨਾਮ ਉੱਤੇ ਚਿੱਠੀਆਂ ਵੇਚਣ ਵਾਲ਼ੇ ਅਰਬਾਂ ਬਣਾ ਗਏ ….ਸੰਗਰੂਰ ਚੋਣਾਂ ਤੋਂ ਬਾਅਦ ਤਾਂ ਲਿਖਿਆ ਕਿਤੇ ਸਾਡੇ ਬੁੱਢੇ ਜਰਨੈਲ ਦੀਆਂ ਵੋਟਾਂ ਟੁੱਟਣ ਦਾ ਇਲਜ਼ਾਮ ਹੀ ਲੱਗ ਜਾਵੇ ਮੈਂ ਆਪ ਚਾਹੁੰਦਾ ਉਹ ਜਿੱਤੇ ਅਤੇ ਸੰਗਤ ਦੇ ਭੁਲੇਖੇ ਦੂਰ ਹੋਣ ….

ਅਮੋਲਕ ਸਿੰਘ
Total Views: 75 ,
Real Estate