ਹਲਕਾ ਬਦਲਣ ਦੀਆਂ ਚਰਚਾਵਾਂ ‘ਤੇ ਹਰਸਿਮਰਤ ਬਾਦਲ ਨੇ ਦੱਸਿਆ ਆਪਣਾ ਫੈਸਲਾ

ਅਕਾਲੀ ਦਲ (ਬਾਦਲ) ਦੀ ਆਗੂ ਤੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ 2019 ਲੋਕ ਸਭਾ ਚੋਣਾਂ ਦੌਰਾਨ ਹਲਕਾ ਬਦਲਣ ਦੀਆਂ ਚੱਲ ਰਹੀਆਂ ਚਰਚਾਵਾਂ ‘ਤੇ ਕਿਹਾ ਕਿ ਉਹ ਲੋਕ ਸਭਾ ਹਲਕਾ ਬਠਿੰਡਾ ਤੋਂ ਹੀ ਚੋਣ ਲੜਨਗੇ। ਮਾਨਸਾ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਸਿਮਰਤ ਨੇ ਭਾਵੇਂ ਇਹ ਗੱਲ ਕਬੂਲੀ ਕਿ ਫ਼ੈਸਲਾ ਪਾਰਟੀ ਦੀ ਕੋਰ ਕਮੇਟੀ ਨੇ ਕਰਨਾ ਹੈ ਪਰ ਉਹ ਆਪਣਾ ਹਲਕਾ ਨਹੀਂ ਬਦਲ ਰਹੇ । ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਤੇ ਕਾਂਗਰਸ ਹਾਈਕਮਾਨ ਬਾਦਲ ਪਰਿਵਾਰ ਨੂੰ ਗਿਣ-ਮਿਥ ਕੇ ਸਾਜ਼ਿਸ਼ ਅਧੀਨ ਨਿਸ਼ਾਨਾ ਬਣਾਉਣ ‘ਚ ਲੱਗੀ ਹੋਈ ਹੈ, ਪਰ ਅਕਾਲੀ ਦਲ ਤੇ ਬਾਦਲ ਪਰਿਵਾਰ ਡਰਨ ਵਾਲਾ ਨਹੀਂ ।

Total Views: 348 ,
Real Estate