
ਭਾਜਪਾ ਨੇ ਰਾਸ਼ਟਰਪਤੀ ਚੋਣਾਂ ਲਈ ਦ੍ਰੌਪਦੀ ਮੁਰਮੁ ਦਾ ਨਾ ਐੱਨ ਡੀ ਏ ਵੱਲੋਂ ਉਮੀਦਵਾਰ ਵਜੋਂ ਐਲਾਨਿਆ ਹੈ। ਜੁਲਾਈ 18 ਨੂੰ ਹੋਣ ਵਾਲੀ ਚੋਣਾਂ ਲਈ ਓਡੀਸ਼ਾ ਦੀ ਦ੍ਰੌਪਦੀ ਮੁਰਮੁ ਇਸ ਅਹੁਦੇ ਵਾਸਤੇ ਪਹਿਲੀ ਕਬਾਇਲੀ ਸਮਾਜ ਤੋਂ ਆਉਣ ਵਾਲੀ ਮਹਿਲਾ ਉਮੀਦਵਾਰ ਬਣ ਗਏ ਹਨ। ਉਹ ਝਾਰਖੰਡ ਦੀ ਗਵਰਨਰ ਵੀ ਰਹਿ ਚੁੱਕੇ ਹਨ ਅਤੇ ਇਸ ਅਹੁਦੇ ਉੱਤੇ ਵੀ ਉਹ ਪਹਿਲੀ ਕਬਾਇਲੀ ਸਮਾਜ ਦੀ ਮਹਿਲਾ ਬਣੇ ਸਨ।ਭਾਜਪਾ ਓਡੀਸ਼ਾ ਅਤੇ ਝਾਰਖੰਡ ਵਿੱਚ ਕਦਮ ਰੱਖਣਾ ਚਾਹੁੰਦੀ ਹੈ ਅਤੇ ਮੁਰਮੁ ਨੂੰ ਪ੍ਰੈਜ਼ੀਡੈਂਟ ਬਣਾ ਕੇ ਉਹ ਰਾਜਨੀਤਕ ਲਾਹਾ ਲੈਣਾ ਚਾਹੁੰਦੀ ਹੈ। ਮੁਰਮੁ ਓਡੀਸ਼ਾ ਤੋਂ ਆਉਂਦੇ ਹਨ ਅਤੇ ਝਾਰਖੰਡ ਦੇ ਗਵਰਨਰ ਵੀ ਰਹਿ ਚੁੱਕੇ ਹਨ। ਇਸ ਨਾਲ ਬੀ ਜੇ ਡੀ ਦਾ ਸਮਰਥਨ ਵੀ ਬਜਾਪਾ ਨੂੰ ਮਿਲਣਾ ਪੱਕਾ ਹੋ ਗਿਆ ਹੈ।
ਆਦਿਵਾਸੀ ਨੇਤਾ ਦ੍ਰੌਪਦੀ ਮੁਰਮੂ ਦਾ ਮੁਕਾਬਲਾ ਵਿਰੋਧੀ ਧਿਰ ਦੇ ਉਮੀਦਵਾਰ ਯਸ਼ਵੰਤ ਸਿਨਹਾ ਨਾਲ ਹੋਵੇਗਾ।ਦ੍ਰੌਪਦੀ ਮੁਰਮੂ ਓਡੀਸ਼ਾ ਦੇ ਮਯੂਰਭੰਜ ਜ਼ਿਲ੍ਹੇ ਦੇ ਰਹਿਣ ਵਾਲੇ ਹਨ ਅਤੇ ਆਦਿਵਾਸੀ ਭਾਈਚਾਰੇ ਤੋਂ ਹਨ।ਸਾਲ 1997 ਵਿੱਚ ਕੌਂਸਲਰ ਦੀ ਚੋਣ ਜਿੱਤ ਕੇ ਉਹ ਓਡੀਸ਼ਾ ਵਿੱਚ ਰਾਇਰੰਗਪੁਰ ਦੀ ਉਪ-ਪ੍ਰਧਾਨ ਬਣੇ ਸਨ।ਇਸੇ ਸਾਲ ਉਨ੍ਹਾਂ ਨੂੰ ਭਾਜਪਾ ਦੇ ਐੱਸਟੀ ਮੋਰਚਾ ਦਾ ਸੂਬਾ ਪ੍ਰਧਾਨ ਚੁਣਿਆ ਗਿਆ ਸੀ।ਉਹ ਮਯੂਰਭੰਜ ਦੇ ਰਾਇਰੰਗਪੁਰ ਤੋਂ ਭਾਜਪਾ ਦੀ ਟਿਕਟ ਉੱਤੇ ਦੋ ਵਾਰ (2000-2009) ਵਿੱਚ ਵਿਧਾਇਕ ਬਣੇ ਸਨ।ਦ੍ਰੌਪਦੀ ਮੁਰਮੂ 2015 ਤੋਂ 2021 ਤੱਕ ਝਾਰਖੰਡ ਦੀ ਰਾਜਪਾਲ ਵੀ ਰਹਿ ਚੁੱਕੇ ਹਨ।



















