ਯੁਕਰੇਨੀਅਨ ਕਿਸਾਨਾਂ ਲਈ ਆਉਣ ਵਾਲਾ ਕਟਾਈ ਦਾ ਸੀਜਨ ਇੱਕ ਨਰਕ ਵਰਗਾ ਹੋ ਸਕਦਾ

ਦਵਿੰਦਰ ਸਿੰਘ ਸੋਮਲ
ਯੁਕਰੇਨ ਰਸ਼ੀਆ ਜੰਗ ਦੇ ਬਾਬਤ ਯੁਕਰੇਨ ਦੇ ਕਿਸਾਨਾਂ ਦਾ ਕਹਿਣਾ ਹੈ ਕੁਝ ਹਫਤਿਆ ‘ਚ ਆਉਣ ਵਾਲਾ ਫਸਲਾ ਦੀ ਕਟਾਈ ਦਾ ਸੀਜਨ ਉਹਨਾਂ ਲਈ ਇੱਕ ਨਰਕ ਵਾਂਗ ਹੋ ਸਕਦਾ।
ਰਸ਼ੀਆ ਵਲੋ ਯੁਕਰੇਨ ਦੀ ਬੰਦਰਗਾਹ ਨੀਕਾ ਟੇਰਾ ਤੇ ਕੀਤੀ ਗੋਲੀਬਾਰੀ ਵਾਰੇ ਕਿਸਾਨਾ ਦਾ ਕਹਿਣਾ ਹੈ ਕੀ ਇਹ ਉਦਾਹਰਣ ਹੈ ਕੀ ਕਿਵੇ ਰਸ਼ੀਆ ਯੁਕਰੇਨ ਅਤੇ ਦੁਨੀਆ ਦੇ ਅਰਥਚਾਰੇ ਤੇ ਹਮਲਾ ਕਰ ਰਿਹਾ।
ਇੱਕ ਕਿਸਾਨ ਨੇ ਕਿਹਾ ਕੀ ਖੇਤੀਬਾੜੀ ਉਹਨਾਂ ਕੁਝ ਬਿਜਨਸ ਸੇਕਟਰਸ ਵਿੱਚੋ ਇੱਕ ਹੈ ਜੋ ਚਲ ਰਿਹਾ ਅਤੇ ਰੂਸ ਇਸਨੂੰ ਵੀ ਤਬਾਹ ਕਰਨਾ ਚਾਹੁੰਦਾ। ਉਹਨਾਂ ਆਖਿਆ ਕੇ ਗੋਲੀਬਾਰੀ ਦੇ ਕਾਰਣ ਫਸਲਾ ਨੂੰ ਆਸਾਨੀ ਨਾਲ ਅੱਗ ਲਗ ਸਕਦੀ ਹੈ ਅਤੇ ਕਟਾਈ ਦਾ ਸੀਜਨ ਸਾਡੇ ਲਈ ਇਕ ਨਰਕ ਵਾਂਗ ਹੋ ਸਕਦਾ।
ਕਾਬਿਲ ਏ ਜ਼ਿਕਰ ਹੈ ਕੀ ਯੁਕਰੇਨ ਦੁਨੀਆ ਦਾ ਚੌਥਾ ਸਬਤੋ ਵੱਡਾ ਅਨਾਜ ਨਿਰਯਾਤਕ ਗਰਅਨਿ ੲਣਪੋਰਟੲਰ ਹੈ ਅਤੇ ਜਦੋ ਦੀ ਜੰਗ ਦੀ ਸ਼ੁਰੂਆਤ ਹੋਈ ਹੈ ਯੁਕਰੇਨ ਵਲੋ ਵਾਰ-੨ ਮੋਸਕੋ ਉੱਤੇ ਇਲਜਾਮ ਲਗਾਇਆ ਗਿਆ ਹੈ ਕੇ ਰਸ਼ੀਆ ਸਾਡੇ ਬੁਨਿਆਦੇ ਢਾਂਚੇ ਅਤੇ ਖੇਤੀਬਾੜੀ ਉੱਤੇ ਹਮਲਾ ਕਰ ਰਿਹਾ ਤਾਂ ਕੀ ਗਲੋਬਲ ਫੂਡ ਕਰਾਈਸਸ ਹੋਵੇ ਅਤੇ ਪੱਛਮ ਤੇ ਦਬਾਅ ਬਣੇ।

 

Total Views: 75 ,
Real Estate