ਮੋਦੀ ਸਰਕਾਰ ਫਿਰਕੂ ਏਜੰਡੇ ਦੀ ਬਜਾਏ ਦੇਸ ਦੇ ਹਾਲਾਤ ਸੁਧਾਰਨ ਤੇ ਧਿਆਨ ਕੇਂਦਰਤ ਕਰੇ -ਕਾ: ਸੇਖੋਂ

ਬਠਿੰਡਾ, 15 ਜੂਨ, ਬਲਵਿੰਦਰ ਸਿੰਘ ਭੁੱਲਰ

ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਅਤੇ ਆਰਥਿਕ ਸਥਿਤੀ ਵੱਲ ਵਿਖਾਈ ਜਾ ਰਹੀ ਲਾਪਰਵਾਹੀ ਸਦਕਾ ਦੇਸ ਦੇ ਵਿਕਾਸ ਵਿੱਚ ਖੜੋਤ ਆਉਣ ਦੀਆਂ ਸੰਭਾਵਨਾਵਾਂ ਵਧਦੀਆਂ ਵਿਖਾਈ ਦੇ ਰਹੀਆਂ ਹਨ। ਇਹ ਚਿੰਤਾ ਪ੍ਰਗਟ ਕਰਦਿਆਂ ਸੀ ਪੀ ਆਈ ਐ¤ਮ
ਪੰਜਾਬ ਦੇ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਅਮਰੀਕਾ ਦੇ ਮੁਕਾਬਲਤਨ ਭਾਰਤੀ ਕਰੰਸੀ ਦੀ ਕੀਮਤ ਵਿੱਚ ਆਈ ਕਮੀ ਅਜਿਹੇ ਹਾਲਾਤਾਂ ਨੂੰ ਪਰਤੱਖ ਕਰਦੀ ਹੈ। ਕਾ: ਸੇਖੋਂ ਨੇ ਦੋਸ਼ ਲਾਇਆ ਕਿ ਕੇਂਦਰ ਦੀ ਸ੍ਰੀ ਮੋਦੀ ਦੀ ਅਗਵਾਈ ਵਾਲੀ ਸਰਕਾਰ ਦਾ ਸਾਰਾ ਧਿਆਨ ਆਰ ਐਸ ਐਸ ਦੇ ਫਿਰਕੂ ਏਜੰਡੇ ਨੂੰ ਲਾਗੂ ਕਰਨ ਤੇ ਲੱਗਾ ਹੋਇਆ ਹੈ। ਦੇਸ ਦੀ ਆਰਥਿਕ ਹਾਲਤ ਵੱਲ ਸਰਕਾਰ ਵੱਲੋਂ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਮਹਿੰਗਾਈ ਤੇ ਬੇਰੁਜਗਾਰੀ ਵਧ ਰਹੀ ਹੈ, ਦੇਸ ’ਚ ਅਪਰਾਧ ਵਧ ਰਹੇ ਹਨ ਅਤੇ ਵਿਕਾਸ ਵਿੱਚ ਰੁਕਾਵਟ ਪੈਣ ਦੀਆਂ ਸੰਭਾਵਨਾਵਾਂ ਨਜਰ ਆ ਰਾਹੀਆਂ ਹਨ। ਉਹਨਾਂ ਕਿਹਾ ਕਿ ਭਾਜਪਾ ਸਰਕਾਰ ਲੋਕ ਹਿਤਾਂ ਨੂੰ ਪਾਸੇ ਰੱਖ ਕੇ ਪੂੰਜੀਪਤੀਆਂ ਤੇ ਬਹੁਕੌਮੀ ਕੰਪਨੀਆਂ ਪੱਖੀ ਨੀਤੀਆਂ ਲੋਕਾਂ ਤੇ ਥੋਪ ਰਹੀ ਹੈ, ਜੋ ਦੇਸ ਦੇ ਹਿਤ ਵਿੱਚ ਨਹੀਂ ਹੈ।
ਸੂਬਾ ਸਕੱਤਰ ਨੇ ਕਿਹਾ ਕਿ ਇਸ ਦੇ ਉਲਟ ਅਮਰੀਕਾ ਨੇ ਆਪਣੀਆਂ ਵਿਤੀ ਨੀਤੀਆਂ ਵਿੱਚ ਤਬਦੀਲੀਆਂ ਕਰਕੇ ਆਪਣੇ ਦੇਸ ਦੀ ਕਰੰਸੀ ਮਜਬੂਤ ਕੀਤੀ ਹੈ, ਜਿਸ ਸਦਕਾ ਭਾਰਤ ਦੀ ਕਰੰਸੀ ਦੀ ਕੀਮਤ ਹੋਰ ਘਟ ਗਈ ਹੈ, ਅੱਜ ਅਮਰੀਕੀ ਡਾਲਰ ਦੀ ਕੀਮਤ ਭਾਰਤ ਦੇ
78।30 ਰੁਪਏ ਦੇ ਬਰਾਬਰ ਹੋ ਗਈ ਹੈ। ਹੁਣ ਪੂੰਜੀਪਤੀ ਜਾਂ ਬਹੁਕੌਮੀ ਕੰਪਨੀਆਂ ਨੇ ਭਾਰਤ ਵਿੱਚੋਂ ਆਪਣੀ ਪੂੰਜੀ ਲਿਜਾ ਕੇ ਅਮਰੀਕਾ ਵਿੱਚ ਲਾਉਣੀ ਸੁਰੂ ਕਰ ਦਿੱਤੀ ਹੈ। ੳੋਹਨਾਂ ਦੱਸਿਆ ਕਿ ਪਿਛਲੀ ਛਿਮਾਹੀ ਦੌਰਾਨ ਅਜਿਹੇ ਲੋਕ ਭਾਰਤ ਚੋਂ ਦੋ ਲੱਖ ਕਰੋੜ ਰੁਪਏ ਬਾਹਰ ਲੈ ਗਏ ਹਨ, ਇਹ ਰਕਮ ਪਿਛਲੇ 12 ਸਾਲਾਂ ਦੌਰਾਨ ਉਹਨਾਂ ਭਾਰਤ ਵਿੱਚ ਲਿਆਂਦੀ ਸੀ। ਉਹਨਾਂ ਇੰਕਸਾਫ਼ ਕੀਤਾ ਕਿ ਅਮਰੀਕਾ ਦੇ ਡਾਲਰ ਦੀ ਭਾਰਤ ਦੇ ਮੁਕਾਬਲੇ ਕੀਮਤ ਵਧ ਜਾਣ ਕਾਰਨ ਹੁਣ ਬਾਹਰੋਂ ਆਉਣ ਵਾਲੀਆਂ ਵਸਤਾਂ ਮਹਿੰਗੀਆਂ ਹੋ ਜਾਣਗੀਆਂ।
ਵਿਦੇਸ਼ਾਂ ਵਿੱਚ ਪੜ੍ਹਦੇ ਭਾਰਤੀ ਵਿਦਿਆਰਥੀਆਂ ਦੀਆਂ ਫੀਸ਼ਾਂ ਲਈ ਭਾਰਤੀ ਰਾਸ਼ੀ ਵੱਧ ਅਦਾ ਕਰਨੀ ਪਵੇਗੀ। ਇਸ ਤਰ੍ਹਾਂ ਦੇਸ ਦਾ ਭਾਰੀ ਆਰਥਿਕ ਨੁਕਸਾਨ ਹੋਵੇਗਾ।
ਕਾ: ਸੇਖੋਂ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਸਦਕਾ ਮਹਿੰਗਾਈ ਤੇ ਬੇਰੁਜਗਾਰੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਲੋਕਾਂ ਦੀ ਖਰੀਦ ਸ਼ਕਤੀ ਘਟ ਰਹੀ ਹੈ। ਉਹਨਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਧ ਰਹੀ ਮਹਿੰਗਾਈ ਲਈ ਅੰਤਰਰਾਸ਼ਟਰੀ ਤੌਰ ਤੇ ਕੱਚੇ ਤੇਲ ਦੀ ਕੀਮਤ ਜਾਂ ਰੂਸ ਯੂਕਰੇਨ ਯੁੱਧ ਤੇ ਜੁਮੇਵਾਰੀ ਸੁੱਟ ਰਹੀ ਹੈ, ਜਦ ਕਿ ਅਸਲ ਵਿੱਚ ਸਰਕਾਰ ਦੀਆਂ ਗਲਤ ਨੀਤੀਆਂ ਹੀ ਦੇਸ਼ ਦੀ ਆਰਥਿਕ ਮੰਦਹਾਲੀ ਲਈ ਜੁਮੇਵਾਰ ਹਨ। ਉਹਨਾਂ ਕਿਹਾ ਕਿ ਭਾਜਪਾ ਸਰਕਾਰ ਨੂੰ ਫਿਰਕੂ ਏਜੰਡੇ ਦਾ ਤਿਆਗ ਕਰਕੇ ਦੇਸ਼ ਦੇ ਹਾਲਾਤ ਸੁਧਾਰਨ ਲਈ ਯੋਗ ਤੇ ਠੋਸ ਨੀਤੀਆਂ ਲਾਗੂ ਕਰਨ ਵੱਲ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ।

Total Views: 61 ,
Real Estate