ਲਾਲਜੀਤ ਭੁੱਲਰ ਦਾ ਸਪਸ਼ਟੀਕਰਨ,ਵਿਰੋਧੀਆਂ ਨੇ ਸਪਸ਼ਟੀਕਰਨ ‘ਤੇ ਵੀ ਖੜ੍ਹੇ ਕੀਤੇ ਸਵਾਲ

ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਦਾ ਬਿਆਨ ਸਾਹਮਣੇ ਆਇਆ ਹੈ। ਇਸ ਸੰਬੰਧੀ ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਜੋ ਵੀਡੀਓ ਸਾਹਮਣੇ ਆ ਰਹੀ ਹੈ, ਉਹ ਲਗਭਗ 3 ਮਹੀਨੇ ਪੁਰਾਣੀ ਹੈ। ਇਹ ਇਕ ਜੇਤੂ ਰੈਲੀ ਦੀ ਵੀਡੀਓ ਹੈ, ਜੋ ਗੈਰ-ਜ਼ਿੰਮੇਵਾਰ ਵਿਰੋਧੀ ਪਾਰਟੀਆਂ ਵਲੋਂ ਵਾਇਰਲ ਕੀਤੀ ਗਈ ਹੈ, ਕਿਉਂਕਿ ਉਹ ਸਾਡੇ ਕੰਮ ਦੇਖ਼ ਕੇ ਬੌਖਲਾਏ ਹੋਏ ਹਨ। ਇਸ ਲਈ ਅਜਿਹੀਆਂ ਵਾਇਰਲ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੈਂ ਇਸ ਦੇਸ਼ ਦਾ ਇਕ ਜ਼ਿੰਮੇਵਾਰ ਅਤੇ ਕਾਨੂੰਨ ਦੀ ਪਾਲਣਾ ਕਰਨ ਵਾਲਾ ਨਾਗਰਿਕ ਹਾਂ। ਇਹ ਮੈਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ।
ਜਿਸ ਦੇ ਜਵਾਬ ‘ਚ ਵਿਰੋਧੀਆਂ ਨੇ ਦੋਸ਼ ਲਾਇਆ ਹੈ ਕਿ ਟਰਾਂਸਪੋਰਟ ਮੰਤਰੀ Motor Vehicle Act Section 84 ਦੀ ਉਲ਼ੰਘਣਾ ਕਰ ਰਿਹਾ ਹੈ ਇਹ ਸਵਾਲ ਕੀਤਾ ਗਿਆ ਹੈ ਕਿ ਜੇਕਰ ਵੀਡੀੳ 3 ਮਹੀਨੇ ਪੁਰਾਣੀ ਹੈ ਜਦਕਿ 3 ਮਹੀਨੇ ਸਰਕਾਰ ਬਣੀ ਨੂੰ ਨਹੀਂ ਹੋਏ ਉੱਥੇ ਇਸ ਕੋਲ 2 ਜਿਪਸੀਆਂ ਅਤੇ ਤਿੰਨ ਗੰਨਮੈਨ ਕਿੱਥੋਂ ਆ ਗਏ ? ਗੌਰ ਨਾਲ ਦੇਖੋ ਗੱਡੀ ਦੀ ਨੰਬਰ ਪਲੇਟ ਵੀ AF ਹੈ ਅਤੇ ਟੈਂਮਪਰੇਰੀ ਨੰਬਰ ਵੀ ਨਹੀਂ ਹੈ। ਹੁਣ ਵੇਖਣਾ ਹੈ ਕਿ ਨਿੱਤ ਦਿਨ VIP ਕਲਚਰ ਖਤਮ ਕਰਨ ਦੇ ਦਾਅਵੇ ਕਰਨ ਵਾਲੇ ਕੇਜਰੀਵਾਲ ਅਤੇ ਭਗਵੰਤ ਮਾਨ ਇਸ ਦੇ ਖਿਲਾਫ ਕੀ ਕਾਰਵਾਈ ਕਰਦੇ ਹਨ ?

Total Views: 395 ,
Real Estate