ਬਰੈਪਟਨ – (ਬਲਜਿੰਦਰ ਸੇਖਾ ) ਉਨੱਤੀ ਮਈ ਨੂੰ ਮਾਰੇ ਗਏ ਨਾਮਵਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਉਸਦੀ ਕਰਮਭੂਮੀ ਵਾਲੇ ਕੈਨੇਡਾ ਦੇ ਸ਼ਹਿਰ ਬਰੈਪਟਨ ਵੱਲੋ ਵੱਡਾ ਸਨਮਾਨ ਦਿੱਤਾ ਗਿਆ ਹੈ । ਵਾਰਡ ਨੋ ਤੇ ਦੱਸ ਤੋ ਰਿਜਨਲ ਸਿਟੀ ਕੌਂਸਲਰ ਗੁਰਪ੍ਰੀਤ ਢਿੱਲੋ ਤੇ ਸਿਟੀ ਕੌਸ਼ਲਰ ਹਰਕੀਰਤ ਸਿੰਘ ਵੱਲੋਂ ਪੇਸ ਕੀਤੇ ਗਏ ਮਤੇ ਨੂੰ ਸਿਟੀ ਵੱਲੋਂ ਸਰਬ ਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਹੈ ।ਇਸ ਅਨੁਸਾਰ ਸਿਟੀ ਕਾਉਂਸਲ ਬਰੈਂਪਟਨ ਨੇ ਉਸਦਾ ਇੱਕ ਵੱਡਾ ਕੰਧ-ਚਿੱਤਰ ਲਗਾਏ ਜਾਣ ਦੇ ਮਤੇ ਨੂੰ ਮਾਨਤਾ ਦੇ ਦਿੱਤੀ ਹੈ। ਇਸ ਤੋ ਇਲਾਵਾ ਸੂਭਦੀਪ ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਮੌਕੇ ਉਹਨਾ ਦੇ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਵੱਲੋਂ ਕੀਤੀ ਬੇਨਤੀ ਅਨੁਸਾਰ ਸਿੱਧੂ ਮੂਸ਼ੇਵਾਲਾ ਦੀ ਯਾਦ ਨੂੰ ਸਮਰਪਿਤ ਕਾਉਂਸਲ ਇੱਕ ਰੁੱਖ ਵੀ ਲਾਏਗੀ। ਯਾਦ ਰਹੇ ਕਿ ਸਿੱਧੂ ਮੂਸੇਵਾਲਾ ਬਰੈਪਟਨ ਦੇ ਵਸਨੀਕ ਸਨ । ਇਸ ਮੌਕੇ ਦੁਨੀਆਂ ਭਰ ਵਿੱਚ ਸਿੱਧੂ ਮੁਸੇਵਾਲੇ ਦੇ ਚਾਹੁਣ ਵਾਲਿਆਂ ਵਲੋਂ ਅਜੇ ਵੀ ਪ੍ਰਤੀਕਿਰਿਆਵਾਂ ਦਾ ਦੌਰ ਜਾਰੀ ਹੈ।
Total Views: 264 ,
Real Estate



















