ਲੜਕੀਆਂ ਤੋਂ ਐਕਟਿਵਾ ਖੋਹ ਰਹੇ ਸੀ ਲੁਟੇਰੇ, ਬਚਾਅ ਕਰਨ ਆਏ ਬਜ਼ੁਰਗ ਨੂੰ ਮਾਰੀ ਗੋਲੀ

ਮਜੀਠਾ ‘ਚ ਲੜਕੀਆਂ ਤੋਂ ਐਕਟਿਵਾ ਖੋਹ ਰਹੇ ਲੁਟਰਿਆਂ ਨੂੰ ਰੋਕਣ ਵਾਲੇ ਇੱਕ ਬਜ਼ੁਰਗ ਵਿਅਕਤੀ ਦਾ ਕਤਲ ਕਰ ਦਿੱਤਾ। ਮ੍ਰਿਤਕ ਦੇ ਭਰਾ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਉਹ ਤੇ ਉਸਦਾ ਛੋਟਾ ਭਰਾ ਹਰਜਿੰਦਰ ਸਿੰਘ ਆਪਣੇ ਪਿੰਡ ਜਾ ਰਹੇ ਸਨ। ਜਦੋਂ ਉਹ ਪਿੰਡ ਦੇ ਬਾਹਰ ਸੂਏ ਦੇ ਪੁੱਲ ਕੋਲ ਪਹੁੰਚੇ ਤਾਂ ਦੋ ਲੁਟੇਰੇ ਆਪਣੇ ਦਸਤੀ ਹਥਿਆਰਾਂ ਪਿਸਤੌਲ ਅਤੇ ਦਾਤਰ ਦੀ ਨੋਕ ’ਤੇ ਦੋ ਕੁੜੀਆਂ ਤੋਂ ਡਰਾ-ਧਮਕਾ ਕੇ ਐਕਟਿਵਾ ਖੋਹਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਦੌਰਾਨ ਜਦੋਂ ਉਸ ਦਾ ਭਰਾ ਹਰਜਿੰਦਰ ਸਿੰਘ ਨੇ ਲੁਟੇਰਿਆਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਲੁਟੇਰਿਆਂ ਨੇ ਉਸ ਦੇ ਭਰਾ ਦੇ ਗੋਲੀ ਮਾਰ ਦਿੱਤੀ ਤੇ ਮੌਕੇ ਤੋਂ ਫਰਾਰ ਹੋ ਗਏ। ਜ਼ਖਮੀ ਹਾਲਤ ਵਿਚ ਉਸ ਦੇ ਭਰਾ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Total Views: 127 ,
Real Estate