ਸ਼ੁੱਕਰਵਾਰ ਨੂੰ ਯੂਕਰੇਨ ਵਿੱਚ ਰੂਸ ਦੇ ਹਮਲੇ ਦਾ 100ਵਾਂ ਦਿਨ ਸੀ , ਅਤੇ ਹੁਣ ਤੱਕ ਯੁੱਧ ਦੇ ਅੰਤ ਦਾ ਕੋਈ ਸੰਕੇਤ ਨਹੀਂ ਹੈ। ਇਸ ਯੁੱਧ ਵਿਚ ਹਜ਼ਾਰਾਂ ਲੋਕ ਮਾਰੇ ਗਏ ਹਨ, ਲੱਖਾਂ ਲੋਕ ਬੇਘਰ ਹੋ ਗਏ ਹਨ ਅਤੇ ਸ਼ਹਿਰ ਮਲਬੇ ਵਿਚ ਸਿਮਟ ਗਏ ਹਨ। ਰੂਸ ਰਾਜਧਾਨੀ ਕੀਵ ਨੂੰ ਬਰਬਾਦੀ ਦੇ ਕੰਢੇ ‘ਤੇ ਲਿਆਉਣ ਤੋਂ ਬਾਅਦ ਪੂਰਬ ਅਤੇ ਦੱਖਣ ‘ਤੇ ਦਬਾਅ ਬਣਾ ਰਿਹਾ ਹੈ। ਯੁੱਧ ‘ਚ ਰੂਸੀ ਫੌਜ ਨੇ ਯੂਕਰੇਨ ਦੇ 20 ਫੀਸਦੀ ਖੇਤਰ ‘ਤੇ ਕਬਜ਼ਾ ਕਰ ਲਿਆ ਹੈ ਅਤੇ ਯੂਕ੍ਰੇਨ ਦੀ ਫ਼ੌਜ ਲਗਪਗ 1,000 ਕਿਲੋਮੀਟਰ ਦੀ ਲੰਬਾਈ ਦੇ ਖੇਤਰ ‘ਚ ਇਸ ਨਾਲ ਲੜ ਰਹੀ ਹੈ। ਰੂਸੀ ਬਲ ਡੌਨਬਾਸ ਦੇ ਸਭ ਤੋਂ ਵੱਡੇ ਸ਼ਹਿਰ ਸਵੈਰੋਡੋਨੇਕਸ ‘ਤੇ ਕਬਜ਼ਾ ਕਰਨ ਦੇ ਨੇੜੇ ਆ ਗਏ ਹਨ। ਉੱਥੇ ਯੂਕਰੇਨ ਦੀ ਫੌਜ ਸਖਤ ਲੜਾਈ ਲੜ ਰਹੀ ਹੈ ਪਰ ਪਿੱਛੇ ਹਟਣ ਲਈ ਮਜਬੂਰ ਹੈ।
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ 700 ਮਿਲੀਅਨ ਡਾਲਰ ਦੀ ਫੌਜੀ ਸਹਾਇਤਾ ਦੇ ਤਾਜ਼ਾ ਐਲਾਨ ਤੋਂ ਬਾਅਦ, ਰੂਸ ਨੇ ਕਿਹਾ ਹੈ ਕਿ ਅਮਰੀਕਾ ਯੂਕਰੇਨ ਯੁੱਧ ਨੂੰ ਭੜਕਾ ਰਿਹਾ ਹੈ। ਆਧੁਨਿਕ ਹਥਿਆਰਾਂ ਦੀ ਮਦਦ ਨਾਲ ਹਾਲਾਤ ਹੋਰ ਵਿਗੜ ਜਾਣਗੇ। ਅਮਰੀਕਾ ਨੇ ਯੂਕਰੇਨ ਨੂੰ 80 ਕਿਲੋਮੀਟਰ ਦੀ ਰੇਂਜ ਵਾਲਾ ਰਾਕੇਟ ਸਿਸਟਮ ਦੇਣ ਦਾ ਐਲਾਨ ਕੀਤਾ ਹੈ। ਸੰਭਾਵਤ ਤੌਰ ‘ਤੇ ਉਹ ਇਸ ਹਫਤੇ ਯੂਕਰੇਨ ਪਹੁੰਚ ਜਾਣਗੇ।
ਰੂਸ-ਯੂਕਰੇਨ ਜੰਗ ਦੇ 100 ਦਿਨ ,ਹਜ਼ਾਰਾਂ ਹੀ ਮਰੇ, ਸ਼ਹਿਰ ਬਦਲ ਗਏ ਮਲਬਿਆਂ ‘ਚ
Total Views: 122 ,
Real Estate