ਵਿਵਾਦਿਤ ਐੱਸ ਪੀ ਸਲਵਿੰਦਰ ਸਿੰਘ ਨੂੰ 10 ਸਾਲ ਦੀ ਸਜ਼ਾ

ਪੰਜਾਬ ਪੁਲਿਸ ਦੇ ਵਿਵਾਦਿਤ ਰਹੇ ਐੱਸ ਪੀ ਸਲਵਿੰਦਰ ਸਿੰਘ ਨੂੰ ਅਦਾਲਤ ਨੇ ਜਬਰ ਜਨਾਹ ਦੇ ਮਾਮਲੇ 10 ਸਾਲ ਦੀ ਸਜ਼ਾ ਸੁਣਾ ਦਿੱਤੀ ਹੈ ਤੇ 50 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ। 2016 ‘ਚ ਇਕ ਮਹਿਲਾ ਵੱਲੋਂ ਸਲਵਿੰਦਰ ਉੱਪਰ ਜਬਰ ਜਨਾਹ ਦੇ ਦੋਸ਼ ਲਗਾਏ ਸਨ ਜਿਸ ‘ਤੇ ਕਾਰਵਾਈ ਕਰਦੇ ਹੋਏ ਮਾਣਯੋਗ ਤੇ ਸੈਸ਼ਨ ਜੱਜ ਪ੍ਰੇਮ ਕੁਮਾਰ ਦੀ ਅਦਾਲਤ ਵੱਲੋਂ ਦੋਸ਼ ਦਾਇਰ ਕਰਦਿਆਂ ਬੀਤੀ 15 ਫਰਵਰੀ ਨੂੰ ਸਲਵਿੰਦਰ ਸਿੰਘ ਨੂੰ ਕੇਂਦਰੀ ਜੇਲ੍ਹ ਗੁਰਦਾਸਪੁਰ ਭੇਜ ਦਿੱਤਾ ਸੀ। ਅੱਜ ਮਾਣਯੋਗ ਅਦਾਲਤ ਵੱਲੋਂ ਸਜਾ ਸੁਣਾਈ ਗਈ ਹੈ ਅਤੇ ਇਸੇ ਮਾਮਲੇ ਸਬੰਧੀ ਰਿਸ਼ਵਤ ਲੈਣ ਦੇ ਦੋਸ਼ਾਂ ਤਹਿਤ 5 ਸਾਲ ਦੀ ਹੋਰ ਸਜਾ ਵੀ ਸੁਣਾਈ ਗਈ ਹੈ। ਪਿਛਲੇ ਸਮੇਂ ਦੌਰਾਨ ਪਠਾਨਕੋਟ ਏਅਰਫੋਰਸ ‘ਤੇ ਹੋਏ ਅੱਤਵਾਦੀ ਹਮਲੇ ਦੌਰਾਨ ਵੀ ਸਲਵਿੰਦਰ ਸਿੰਘ ਸੁਰਖ਼ੀਆਂ ਵਿਚ ਰਹੇ ਹਨ।

Total Views: 216 ,
Real Estate