ਪਟਿਆਲਾ : ਮਾਂ ਤੇ ਧੀ ਨੂੰ ਸ਼ਰੇਆਮ ਕੀਤਾ ਕਤਲ

ਪਟਿਆਲਾ ‘ਚ ਸ਼ਰੇਆਮ ਇੱਕ ਔਰਤ ਤੇ ਉਸ ਦੀ ਧੀ ਦਾ ਕਤਲ ਕਰ ਦਿੱਤਾ ਗਿਆ ਹੈ। ਦੋਹਰੇ ਕਤਲਕਾਂਡ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਫਿਰ ਤੋਂ ਸਵਾਲਾਂ ਦੇ ਘੇਰ ਵਿਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਪਟਿਆਲਾ ਦੇ ਨੇੜੇ ਲੱਗਦੇ ਭੁਨਰਹੇੜੀ ਵਿਚ ਗੁਰਦੁਆਰਾ ਸਾਹਿਬ ਦੇ ਕੋਲ ਸੁੱਚਾ ਸਿੰਘ ਕਾਲੋਨੀ ਕੋਲ ਔਰਤ ਜਿਸ ਦੀ ਉਮਰ 40-45 ਸਾਲ ਦੱਸੀ ਜਾ ਰਹੀ ਹੈ, ਕੁਝ ਦਿਨ ਪਹਿਲਾਂ ਹੀ ਆਪਣੇ ਤਿੰਨ ਬੱਚਿਆਂ ਸਮੇਤ ਕਿਰਾਏ ‘ਤੇ ਰਹਿ ਰਹੀ ਸੀ। ਔਰਤ ਦੀ ਪਛਾਣ ਹਰਪ੍ਰੀਤ ਕੌਰ ਵਜੋਂ ਹੋਈ ਹੈ ਤੇ ਉਸ ਦੀ ਪਤੀ ਨਾਲ ਕੁਝ ਅਣਬਣ ਚੱਲ ਰਹੀ ਸੀ। ਔਰਤ ਬੁਢਲਾਡਾ ਇਲਾਕੇ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ। ਮੌਕੇ ‘ਤੇ ਮੌਜੂਦ ਚਸ਼ਮਦੀਦ ਨੇ ਦੱਸਿਆ ਕਿ ਕੁਝ ਵਿਅਕਤੀ ਗੱਡੀ ਵਿਚ ਆਉਂਦੇ ਹਨ ਤੇ ਔਰਤ ਨੂੰ ਗੱਡੀ ਦੀ ਫੇਟ ਮਾਰਦੇ ਹਨ। ਤੇ ਫਿਰ ਬਾਅਦ ਵਿਚ ਉਸ ਦੀ ਗਰਦਨ ‘ਤੇ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਹਨ ਤੇ ਧੀ ਦਾ ਵੀ ਕਤਲ ਕਰ ਦਿੰਦੇ ਹਨ ਤੇ ਇੰਨਾ ਹੀ ਬੱਸ ਨਹੀਂ ਜਦੋਂ ਮਨਜੀਤ ਸਿੰਘ ਨਾਂ ਦੇ ਵਿਅਕਤੀ ਔਰਤ ਨੂੰ ਬਚਾਉਣ ਲਈ ਅੱਗੇ ਆਉਂਦਾ ਹੈ ਤਾਂ ਉਸ ‘ਤੇ ਹਮਲਾ ਵੀ ਕਰ ਦਿੱਤਾ ਜਾਂਦਾ ਹੈ।

Total Views: 413 ,
Real Estate