ਵਿਸਾਖੀ ਮੇਲੇ ਦੌਰਾਨ ਐਕਟਰ ਅਤੇ ਡਾਇਰੈਕਟਰ ਅਸ਼ੋਕ ਟਾਂਗਰੀ ਦਾ ਹੋਇਆ ਸਨਮਾਨ


ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਸੈਨਹੋਜੇ (ਕੈਲੀਫੋਰਨੀਆਂ)
ਸਥਾਨਿਕ ਇੰਡੀਪੈਡਿੰਸ ਹਾਈ ਸਕੂਲ ਦੇ ਫੁੱਟਬਾਲ ਸਟੇਡੀਅਮ ਵਿੱਚ ਵਿਸਾਖੀ ਨੂੰ ਸਮਰਪਿਤ ਮੇਲਾ ਕਰਵਾਇਆ ਗਿਆ। ਇਸ ਮੇਲੇ ਦੌਰਾਨ ਜਿੱਥੇ ਲੋਕਲ ਕਲਾਕਾਰਾ ਅਤੇ ਲੋਕ ਗਾਇਕ ਗਾਇਕ ਕੰਵਰ ਗਰੇਵਾਲ ਨੇ ਆਪਣੇ ਨਵੇਂ ਪੁਰਾਣੇ ਗੀਤਾ ਦੀ ਛਹਿਬਰ ਲਾਈ, ਓਥੇ ਮਸ਼ਹੂਰ ਫ਼ਿਲਮ ਐਕਟਰ ਅਤੇ ਡਾਇਰੈਕਟਰ ਅਸ਼ੋਕ ਟਾਂਗਰੀ ਨੂੰ ਪ੍ਰਬੰਧਕਾਂ ਬਿਕਰਮਜੀਤ ਸਿੰਘ ਅਤੇ ਜਸਵੀਰ ਸਿੰਘ ਪਵਾਰ ਵੱਲੋ ਉਹਨਾਂ ਦੀ ਐਕਟਿੰਗ ਅਤੇ ਡਾਇਰੈਕਸ਼ਨ ਲਈ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਸਟੇਜਾਂ ਦੀ ਮਲਿਕਾ ਆਸ਼ਾ ਸ਼ਰਮਾ ਅਤੇ ਕੰਵਰ ਗਰੇਵਾਲ ਵੱਲੋ ਇੱਕ ਸ਼ੀਲਡ ਦੇ ਰੂਪ ਵਿੱਚ ਅਸ਼ੋਕ ਟਾਂਗਰੀ ਨੂੰ ਦਿੱਤਾ ਗਿਆ। ਅਸ਼ੋਕ ਟਾਂਗਰੀ “ਕਿਸਾਨ ਖ਼ੁਦਕੁਸ਼ੀ ਦੇ ਮੋੜ ਤੇ” ਅਤੇ “ਧੀਆਂ ਮਰਜਾਣੀਆਂ” ਵਰਗੇ ਨਾਟਕਾਂ ਦਾ ਸਫਲ ਮੰਚਨ ਪੂਰੇ ਅਮੈਰਿਕਾ ਵਿੱਚ ਕਰ ਚੁੱਕੇ ਹਨ। ਨਵੀਆਂ ਆ ਰਹੀਆ ਫਿਲਮਾਂ ਵਿੱਚ ਅਸ਼ੋਕ ਟਾਂਗਰੀ – ਤੇਰੀ ਮੇਰੀ ਗੱਲ ਬਣਗੀ ਫ਼ਿਲਮ ਵਿੱਚ ਪ੍ਰੀਤੀ ਸੱਪਰੂ ਨਾਲ ਨਜ਼ਰ ਆਉਣਗੇ, ਫਿਲਮ ਜਮਰੌਦ ਵਿੱਚ ਕੁਲਜਿੰਦਰ ਨਾਲ, ਫ਼ਿਲਮ ਲੈਂਬਰਗੀਨੀ ਵਿੱਚ ਰਣਜੀਤ ਬਾਵਾ ਨਾਲ ਅਤੇ ਫ਼ਿਲਮ ਹਨੀਮੂਨ ਵਿੱਚ ਗਿੱਪੀ ਗਰੇਵਾਲ ਨਾਲ ਸਹਿ ਕਲਾਕਾਰ ਨਜ਼ਰ ਆਉਣਗੇ। ਇਹਨਾਂ ਫਿਲਮਾਂ ਦੀ ਸੂਟਿੰਗ ਲੰਡਨ ਅਤੇ ਪੰਜਾਬ ਵਿੱਚ ਮੁਕੰਮਲ ਹੋ ਚੁੱਕੀ ਹੈ। ਅਤੇ ਬਹੁਤ ਜਲਦ ਇਹ ਫਿਲਮਾਂ ਸੰਸਾਰ ਪੱਧਰ ਤੇ ਰਲੀਜ਼ ਹੋਣ ਜਾ ਰਹੀਆ ਹਨ। ਫਤਿਹ ਮੇਲੇ ਦੌਰਾਨ ਲੋਕਲ ਕਲਾਕਾਰਾਂ ਇਸ਼ਮੀਤ ਨਰੂਲਾ ਅਤੇ ਛੱਤੀ ਸਤਵਿੰਦਰ ਨੇ ਵੀ ਆਪਣੀ ਗਾਇਕੀ ਨਾਲ ਦਰਸ਼ਕਾਂ ਨੂੰ ਕੀਲੀ ਰੱਖਿਆ। ਪੂਰੇ ਸਮਾਗਮ ਦੌਰਾਨ ਸਟੇਜ ਸੰਚਾਲਨ ਆਸ਼ਾ ਸ਼ਰਮਾ ਨੇ ਬਾਖੂਬੀ ਕੀਤਾ।

Total Views: 266 ,
Real Estate