ਸ਼ਾਹਰੁਖ਼ ਖ਼ਾਨ ਦੇ ਮੁੰਡੇ ਨੂੰ ਡਰੱਗਜ਼ ਕੇਸ ਵਿੱਚ ਮਿਲੀ ‘ਕਲੀਨ ਚਿੱਟ’

ਅਦਾਕਾਰ ਸ਼ਾਹਰੁਖ਼ ਖ਼ਾਨ ਦੇ ਮੁੰਡੇ ਆਰਿਅਨ ਖ਼ਾਨ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਕਲੀਟ ਚਿੱਟ ਦੇ ਦਿੱਤੀ ਹੈ। ਖ਼ਬਰ ਏਜੰਸੀ ਏਐੱਨਆਈ ਮੁਤਾਬਕ ਐੱਨਸੀਬੀ ਦੇ ਡੀਡੀਜੀ ਆਪ੍ਰੇਸ਼ਨ ਸੰਜੇ ਕੁਮਾਰ ਸਿੰਘ ਨੇ ਕਿਹਾ ਹੈ ਕਿ ਕਰੂਜ਼ ਡਰੱਗਜ਼ ਕੇਸ ਵਿੱਚ ਮੁਲਜ਼ਮ ਆਰਿਅਨ ਖ਼ਾਨ ਤੇ ਮੋਹਕ ਤੋਂ ਡਰੱਗਜ਼ ਨਹੀਂ ਮਿਲੇ ਸਨ।ਨਾਰਕੋਟਿਕਸ ਕੰਟਰੋਲ ਬਿਊਰੋ ਨੇ ਕਿਹਾ ਹੈ ਕਿ ਆਰਿਅਨ ਖ਼ਾਨ ਸਣੇ 6 ਮੁਲਜ਼ਮਾਂ ਖਿਲਾਫ਼ ਸਬੂਤਾਂ ਦੀ ਕਮੀ ਕਾਰਨ ਸ਼ਿਕਾਇਤ ਦਰਜ ਨਹੀਂ ਕੀਤੀ ਗਈ ਹੈ ਤੇ ਬਾਕੀ 14 ਮੁਲਜ਼ਮਾਂ ਖਿਲਾਫ਼ ਐੱਨਡੀਪੀਐੱਸ ਦੇ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਆਰਿਅਨ ਖਾਨ ਨੂੰ ਪਿਛਲੇ ਸਾਲ 2-3 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਐੱਨਸੀਬੀ ਨੇ ਮੁੰਬਈ ਵਿਚ ਇੱਕ ਕਰੂਜ਼ ਉੱਤੇ ਰੇਵ ਪਾਰਟੀ ਕਰਨ ਦੇ ਇਲਜ਼ਾਮਾਂ ਤਹਿਤ ਗ੍ਰਿਫ਼ਤਾਰ ਕੀਤਾ ਸੀ।

Total Views: 249 ,
Real Estate