
ਅਮਰੀਕਾ ਦੇ ਟੈਕਸਾਸ ਦੇ ਇੱਕ ਸਕੂਲ ‘ਚ ਹਮਲਾਵਰ ਨੇ ਗੋਲੀਬਾਰੀ ਕੀਤੀ ਹੈ , ਜਿਸ ‘ਚ ਹੁਣ ਤੱਕ 18 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਅਧਿਆਪਕ ਸਮੇਤ 3 ਲੋਕਾਂ ਦੀ ਜਾਨ ਚਲੀ ਗਈ ਹੈ। ਟੈਕਸਾਸ ਰਾਜ ਦੇ ਸੀਨੇਟਰ ਨੇ ਇਹ ਜਾਣਕਾਰੀ ਦਿੱਤੀ। ਹਮਲਾਵਰ ਵੀ ਪੁਲਿਸ ਅਤੇ ਸੁਰੱਖਿਆ ਕਰਮੀਆਂ ਦੀ ਜਵਾਬੀ ਕਾਰਵਾਈ ਤੋਂ ਬਚ ਨਹੀਂ ਸਕਿਆ ਅਤੇ ਮਾਰਿਆ ਗਿਆ। ਟੈਕਸਾਸ ਦੇ ਗਵਰਨਰ ਗ੍ਰੇਗ ਐਬੋਟ ਨੇ ਐਲੀਮੈਂਟਰੀ ਸਕੂਲ ਦੇ ਅੰਦਰ ਇਸ ਸਨਸਨੀਖੇਜ਼ ਘਟਨਾ ਦੀ ਜਾਣਕਾਰੀ ਦਿੱਤੀ ਹੈ। ਉਸ ਨੇ ਦੱਸਿਆ ਕਿ ਹਮਲਾਵਰ ਦੀ ਉਮਰ ਸਿਰਫ਼ 18 ਸਾਲ ਸੀ।
Total Views: 223 ,
Real Estate



















