
ਸੁਪਰੀਮ ਕੋਰਟ ਵੱਲੋਂ ਆਖਿਆ ਗਿਆ ਹੈ ਕਿ ਮੌਤ ਦੀ ਸਜ਼ਾ ਕੇਵਲ ਅਜਿਹੇ ਮਾਮਲਿਆਂ ‘ਚ ਦਿੱਤੀ ਜਾਵੇ ਜੋ ਗੰਭੀਰ ਰੂਪ ਵਿੱਚ ਅਸਾਧਾਰਨ ਹੋਣ। ਸੁਪਰੀਮ ਕੋਰਟ ਵੱਲੋਂ ਇਹ ਟਿੱਪਣੀ ਇੱਕ ਕੇਸ ਦੀ ਸੁਣਵਾਈ ਦੌਰਾਨ ਕੀਤੀ ਗਈ। ਕੋਰਟ ਮੁਤਾਬਕ ਸਾਰੇ ਕਤਲ ਅਣਮਨੁੱਖੀ ਹੁੰਦੇ ਹਨ ਪਰ ਮੌਤ ਦੀ ਸਜ਼ਾ ਉਨ੍ਹਾਂ ਹਾਲਾਤ ਵਿੱਚ ਹੀ ਦਿੱਤੀ ਜਾ ਸਕਦੀ ਹੈ ਜਦੋਂ ਉਹ ਅਸਾਧਾਰਨ ਹੋਣ। ਅਦਾਲਤ ਵਿੱਚ ਇੱਕ ਅੱਠ ਸਾਲਾ ਬੱਚੀ ਦੇ ਬਲਾਤਕਾਰ ਅਤੇ ਕਤਲ ਦੇ ਕੇਸ ਦੀ ਸੁਣਵਾਈ ਹੋ ਰਹੀ ਸੀ ਜਿਸ ਦਾ ਮੁਲਜ਼ਮ ਮ੍ਰਿਤਕ ਦਾ ਰਿਸ਼ਤੇਦਾਰ ਸੀ। ਅਦਾਲਤ ਵੱਲੋਂ ਇਸ ਮਾਮਲੇ ਵਿਚ ਮੌਤ ਦੀ ਸਜ਼ਾ ਨਹੀਂ ਦਿੱਤੀ ਗਈ ਅਤੇ ਦੋਸ਼ੀ ਨੂੰ 30 ਸਾਲ ਲਈ ਜੇਲ੍ਹ ਦੀ ਸਜ਼ਾ ਦਿੱਤੀ ਗਈ ਹੈ। ਅਦਾਲਤ ਮੁਤਾਬਕ ਦੋਸ਼ੀ ਉੱਪਰ ਹੋਰ ਕਿਸੇ ਜੁਰਮ ਦੇ ਇਲਜ਼ਾਮ ਨਹੀਂ ਸਨ ਅਤੇ ਉਸ ਦੀ ਉਮਰ 25 ਸਾਲ ਸੀ। ਅਜਿਹੇ ਹਾਲਾਤ ਵਿੱਚ ਉਸ ਦੀ ਸੁਧਾਰ ਇਸ ਸੰਭਾਵਨਾ ਨੂੰ ਨਕਾਰਿਆ ਨਹੀਂ ਜਾ ਸਕਦਾ।
Total Views: 275 ,
Real Estate



















