ਭਾਰਤੀ ਸਿੰਘ ਨੇ ਆਪਣੀ ਬੇਹੱਦ ਨੀਚ ਸੋਚ ਪੇਸ਼ ਕੀਤੀ

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕੰਵਰ ਚੜ੍ਹਤ ਸਿੰਘ ਵੱਲੋਂ ਕਮੇਡੀਅਨ ਭਾਰਤੀ ਸਿੰਘ ਵੱਲੋਂ ਦਾਹੜੀ ਨੂੰ ਲੈ ਕੇ ਦਿੱਤੇ ਬਿਆਨ ‘ਚ ਕਿਹਾ ਗਿਆ ਹੈ ਕਿ “ਪਿਛਲੇ ਦਿਨੀ ਇਕ ਟੀ ਵੀ ਸ਼ੋ ਤੇ ਕਾਮੇਡੀਅਨ ਭਾਰਤੀ ਸਿੰਘ ਨੇ ਆਪਣੀ ਬੇਹੱਦ ਨੀਚ ਸੋਚ ਪੇਸ਼ ਕੀਤੀ ਜਿਸ ਵਿਚ ਸਾਡੇ ਚੇਹਰੇ ਦੇ ਕੇਸਾਂ ਨੂੰ ਮਜ਼ਾਕ ਦਾ ਪਾਤਰ ਬਣਾ ਕੇ ਪੇਸ਼ ਕੀਤਾ ਗਿਆ। ਸਮੇ ਸਮੇ ਤੇ ਇਹ ਕਾਮੇਡੀਅਨ, ਅਦਾਕਾਰ, ਕਲਾਕਾਰ ਅਤੇ ਮੂਵੀ ਡਰੈਕਟਰ ਸਿੱਖਾਂ ਨੂੰ ਸਿੱਧੇ ਅਸਿੱਧੇ ਰੂਪ ਵਿਚ ਨਿਸ਼ਾਨਾ ਬਣਾ ਕੇ ਗ਼ਲਤ ਨੈਰੇਟਿਵ ਅਤੇ ਭੱਦੇ ਮਜ਼ਾਕ ਬਣਾਉਂਦੇ ਨੇ ਅਤੇ ਗੱਲ ਉੱਛਲ ਜਾਣ ਤੋਂ ਬਾਅਦ ਮੁਆਫੀ ਮੰਗ ਕੇ ਪਾਸੇ ਹੋ ਜਾਂਦੇ ਨੇ। ਭਾਰਤੀ ਸਿੰਘ ਦਾ ਪਿਛੋਕੜ ਪੰਜਾਬ ਦਾ ਹੈ ਅਤੇ ਉਹ ਭਲੀ ਭਾਂਤੀ ਸਿਖਾਂ ਦੀਆਂ ਭਾਵਨਾਵਾਂ ਨੂੰ ਜਾਣਦੀ ਹੈ। ਇਸਦੇ ਬਾਵਜੂਦ ਉਸਨੇ ਇਹ ਘਿਨੌਣੀ ਹਰਕਤ ਕੀਤੀ, ਜਿਸਨੂੰ ਸਿੱਖ ਕੌਮ ਬਰਦਾਸ਼ਤ ਨਹੀਂ ਕਰ ਸਕਦੀ। ਯਾਦ ਕਰਵਾ ਦੇਣਾ ਚਾਹੀਦਾ ਹੈ ਕਿ ਜੇ ਦਾੜ੍ਹੀਆਂ ਵਾਲੇ ਇਨ੍ਹਾਂ ਨੂੰ ਪੁਰਾਣੇ ਸਮਿਆਂ ਵਿਚ ਨਾ ਬਚਾਉਂਦੇ ਅਤੇ ਨਾ ਧੀਆਂ ਭੈਣਾਂ ਦੀ ਰੱਖਿਆ ਕਰਦੇ ਤਾਂ ਗਜਨੀ ਦੇ ਬਜ਼ਾਰਾਂ ਵਿਚ ਅੱਜ ਵੀ ਮੁੱਲ ਪੈਣੇ ਸੀ। ਉੱਚੇ ਮੁਕਾਮਾਂ ਤੇ ਜਾ ਕੇ ਸਿੱਖਾਂ ਨੂੰ ਮਜ਼ਾਕ ਦਾ ਪਾਤਰ ਬਣਾਉਣ ਵਾਲੇ ਜ਼ਰਾ ਆਪਣੇ ਇਤਿਹਾਸ ਵੱਲ ਝਾਤੀ ਮਾਰਨ ਅਤੇ ਇਹ ਜਾਣ ਲੈਣ ਕਿ ਜਿਨ੍ਹਾਂ ਮੁਕਾਮਾਂ ਦਾ ਗੁਮਾਨ ਅੱਜ ਕਰ ਰਹੇ ਨੇ, ਉਹ ਵੀ ਸਿੱਖਾਂ ਦੇ ਕਾਰਨ ਹੀ ਇਨ੍ਹਾਂ ਨੂੰ ਪ੍ਰਾਪਤ ਹੋਏ ਨੇ।” “ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਇਹ ਗੱਲ ਸਾਫ ਰੂਪ ਵਿਚ ਅਤੇ ਸਰਲ ਸ਼ਬਦਾਵਲੀ ਵਿਚ ਬਿਆਨ ਕਰਦੀ ਹੈ ਕਿ ਸਿੱਖਾਂ ਦੇ ਧਰਮ, ਸਭਿਆਚਾਰ, ਵਿਚਾਰਧਾਰਾ, ਪਵਿੱਤਰ ਅਸਥਾਨ, ਪਹਿਰਾਵੇ, ਦਿੱਖ ਅਤੇ ਸਾਡੇ ਨਾਲ ਜੁੜੇ ਕਿਸੇ ਵੀ ਐਲੀਮੈਂਟ ਨੂੰ ਲੈਕੇ “ਮਜ਼ਾਕ” ਬਰਦਾਸ਼ਤ ਨਹੀਂ ਕੀਆ ਜਾਵੇਗਾ। ਇਹ ਸਭ ਪਤਾ ਹੋਣ ਤੋਂ ਬਾਅਦ ਵੀ ਘਿਨੌਣੀਆਂ ਹਰਕਤਾਂ ਕਰਨ ਵਾਲੇ ਨੂੰ ਮੁਆਫੀ ਨਹੀਂ ਦਿੱਤੀ ਜਾਵੇਗੀ।”

Total Views: 526 ,
Real Estate