
ਦਵਿੰਦਰ ਸਿੰਘ ਸੋਮਲ : G7 ਮੁੱਲਖਾ ਦੇ ਵਿਦੇਸ਼ ਮੰਤਰੀਆ ਦੀ ਅੱਜ ਜਰਮਨੀ ‘ਚ ਮੁਲਾਕਾਤ ਹੋਣ ਜਾ ਰਹੀ ਏ ਜਿਸ ਅੰਦਰ ਉਹ ਅੰਨ ਸੁਰੱਖਿਆ food security ਵਾਰੇ ਗੱਲਬਾਤ ਕਰਨਗੇ ਜੋ ਕੀ ਚਲ ਰਹੀ ਜੰਗ ਕਾਰਣ ਇੱਕ ਮਸਲਾ ਬਣਕੇ ਉੱਭਰਿਆ ਹੈ। ਜਿਕਰਯੋਗ ਹੈ ਕੀ ਯੁਕਰੇਨ ਦੁਨੀਆ ਦੇ ਵੱਡੇ ਅਨਾਜ ਨਿਰਯਾਤਕਾ exporters ਵਿੱਚੋ ਇੱਕ ਹੈ ਜਿਸਨੂੰ ਕੀ ਹੁਣ ਰਸ਼ੀਆ ਦੀ ਬਲੈਕ ਸੀ ਅੰਦਰ ਮੌਜਦੂਗੀ ਹੋਣ ਕਾਰਣ export ਨਿਰਯਾਤ ਕਰਨ ਵਿੱਚ ਸਮੱਸਿਆਵਾ ਪੇਸ਼ ਆ ਰਹੀਆ ਨੇ। ਇਸ ਮੀਟਿੰਗ ‘ਚ ਯੂਕੇ, ਕਨੇਡਾ , ਜਰਮਨੀ, ਇਟਲੀ ਫਰਾਂਸ,ਜਾਪਾਨ, ਯਨਾਇਟਡ ਸਟੇਟਸ , ਅਤੇ ਯੂਰਪੀਅਨ ਯੁਨੀਅਨ ਦੇ ਪ੍ਰਤੀਨਿਧੀ ਹੋਣਗੇ। ਯੁਕਰੇਨ ਅਤੇ ਮੋਲਦੋਵਾ ਦੇ ਵਿਦੇਸ਼ ਮੰਤਰੀ ਵੀ ਇਸ ‘ਚ ਭਾਗ ਲੇਣਗੇ। ਜੀ ਸੇਵਨ ਮੀਟਿੰਗ ਤੋ ਪਹਿਲਾ ਅੱਜ ਪੱਤਰਕਾਰਾ ਨਾਲ ਗੱਲ ਕਰਦਿਆ ਯੂਕੇ ਵਿਦੇਸ਼ ਸਕੱਤਰ ਲਿਜ ਟਰੱਸ ਨੇ ਕਿਹਾ ਕੀ ਇਹ ਬਹੁਤ ਜਰੂਰੀ ਹੈ ਕੀ ਇਸ ਟਾਇਮ ਅਸੀ ਰਸ਼ੀਅਨ ਰਾਸ਼ਟਰਪਤੀ ਵਲਾਦੀਮਾਰ ਪੂਤਿਨ ਉੱਤੇ ਦਬਾਅ ਬਣਾਕੇ ਰੱਖੀਏ ਯੁਕਰੇਨ ਨੂੰ ਹੋਰ ਹਥਿਆਰ ਭੇਜ ਕੇ ਅਤੇ ਰਸ਼ੀਆ ਉੱਤੇ ਹੋਰ ਸੇਨਕਸ਼ਨਸ ਲਗਾਕੇ। ਉਹਨਾਂ ਆਖਿਆ ਜੀਸੇਵਨ ਏਕਤਾ ਇਸ ਸਮੇ ਬਹੁਤ ਜਰੂਰੀ ਹੈ ਆਜਾਦੀ ਅਤੇ ਜਮਹੂਰੀਅਤ ਦੇ ਬਚਾਅ ਕਰਣ ਲਈ ਅਤੇ ਅਸੀ ਇਕੱਠੇ ਹੋਕੇ ਇਸ ਲਈ ਕੰਮ ਕਰਦੇ ਰਹਾਂਗੇ।



















