ਮੋਹਾਲੀ ਹਮਲੇ ‘ਚ ਵਰਤਿਆ ਗਿਆ ਰਾਕੇਟ ਲਾਂਚਰ ਬਰਾਮਦ

ਮੋਹਾਲੀ ਸਥਿਤ ਪੰਜਾਬ ਇੰਟੈਲੀਜੈਂਸ ਦਫ਼ਤਰ ਦੀ ਬਿਲਡਿੰਗ ਤੇ ਹੋਏ ਅਟੈਕ ਤੋਂ ਬਾਅਦ ਜਿਥੇ ਹਾਈ ਅਲਰਟ ਜਾਰੀ ਹੈ। ਮੋਹਾਲੀ ਪੁਲਿਸ ਦੇ ਵੱਲੋਂ ਇੰਟੈਲੀਜੈਂਸ ਬਿਲਡਿੰਗ ਅਟੈਕ ਮਾਮਲੇ ‘ਚ ਹੋਰ ਅਪਡੇਟ ਸਾਂਝੀ ਕਰਦਿਆਂ ਹੋਇਆ ਦਾਅਵਾ ਕੀਤਾ ਹੈ ਕਿ, “ਬੀਤੇ ਦਿਨ ਹੋਏ ਧਮਾਕੇ ਦੇ ਸਬੰਧ ‘ਚ ਸੋਹਾਣਾ ਪੁਲਸ ਥਾਣੇ ‘ਚ ਦਰਜ ਐਫ।ਆਈ।ਆਰ ਨੰਬਰ 236/22 ਅਧੀਨ ਜਾਂਚ ਕਰਦੇ ਹੋਏ, ਇਸ ਕੇਸ ਨਾਲ ਸਬੰਧਤ ਕਈ ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ।” ਖ਼ਬਰਾਂ ਅਨੁਸਾਰ ਪੰਜਾਬ ਪੁਲੀਸ ਨੇ ਹਮਲੇ ਲਈ ਵਰਤਿਆ ਰੂਸ ਦਾ ਬਣਿਆ ਲਾਂਚਰ ਬਰਾਮਦ ਕਰ ਲਿਆ ਹੈ। ਲਾਂਚਰ ਐਡਵੋਕੇਟਸ ਕੋਆਪਰੇਟਿਵ ਸੁਸਾਇਟੀ ਨੇੜਿਓਂ ਸੁੰਨਸਾਨ ਥਾਂ ਤੋਂ ਮਿਲਿਆ ਹੈ, ਜੋ ਹੈੈੱਡਕੁਆਰਟਰ ਤੋਂ 1 ਕਿਲੋਮੀਟਰ ਦੂਰ ਹੈ।

Total Views: 116 ,
Real Estate