![]()
ਮੁਹਾਲੀ ਦੇ ਇੰਟੈਲੀਜੈਂਸ ਹੈੱਡਕੁਆਰਟਰ ‘ਚ ਧਮਾਕੇ ਨੂੰ ਲੈ ਕੇ ਵੱਡਾ ਸਾਹਮਣੇ ਆਇਆ ਕਿ ਨਿਸ਼ਾਨੇ ‘ਤੇ OCCU ਟੀਮ ਦੇ ਵੱਡੇ ਅਫ਼ਸਰ ਸੀ। ਇੰਟੈਲੀਜੈਂਸ ਹੈੱਡਕੁਆਰਟਰ ‘ਚ OCCU ਟੀਮ ਦੇ ਵੱਡੇ ਅਫ਼ਸਰ ਬੈਠਦੇ ਹਨ। ਧਮਾਕੇ ਤੋਂ ਪਹਿਲਾਂ ਇਲਾਕੇ ਦੀ ਰੇਕੀ ਕੀਤੀ ਗਈ। ਦਹਿਸ਼ਤਗਰਦਾਂ ਨੇ ਅਫ਼ਸਰਾਂ ਦੇ ਆਉਣ-ਜਾਣ ਤੱਕ ਦੀ ਜਾਣਕਾਰੀ ਜੁਟਾਈ ਗਈ। ਖ਼ਬਰਾਂ ਮੁਤਾਬਿਕ ਰੇਕੀ ਤੋਂ ਬਾਅਦ ਹੀ RPG ਨਾਲ ਅਟੈਕ ਕੀਤਾ ਗਿਆ। ਹਮਲਾਵਰ ਸਵਿਫਟ ਕਾਰ ‘ਤੇ ਆਏ ਸੀ। ਟਾਰਗੇਟ ਵਾਲੀ ਜਗ੍ਹਾ ਦੀ ਵੀ ਰੇਕੀ ਕੀਤੀ ਗਈ। ਸ਼ਾਮ ਕਰੀਬ 7:45 ਦੇ ਆਸ ਪਾਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਧਮਾਕੇ ਤੋਂ ਬਾਅਦ ਦਹਿਸ਼ਤਗਰਦ ਫਰਾਰ ਹੋ ਗਏ। ਪੁਲਿਸ ਨੇ ਸਟੇਟ ਇੰਟੈਲੀਜੈਂਸ ਦਫ਼ਤਰ ਦੇ ਆਸ-ਪਾਸ ਲੱਗੇ ਮੋਬਾਈਲ ਟਾਵਰ ਤੋਂ ਕਰੀਬ 7000 ਮੋਬਾਈਲਾਂ ਦਾ ਡੰਪ ਡਾਟਾ ਚੁੱਕ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।ਸਵੇਰੇ 7 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਦਾ ਡਾਟਾ ਹਾਸਲ ਕੀਤਾ ਗਿਆ ਹੈ ਅਤੇ ਪੁਲਿਸ ਟੀਮ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
Total Views: 300 ,
Real Estate


















