
ਹਿਮਾਚਲ ਪ੍ਰਦੇਸ਼ ਦੀ ਵਿਧਾਨ ਸਭਾ ਦੇ ਬਾਹਰ ਕੰਧਾਂ ਉੱਤੇ ਖਾਲਿਸਤਾਨ ਲਿਖਣ ਅਤੇ ਖਾਲਿਸਤਾਨ ਦੇ ਝੰਡੇ ਲਗਾਉਣ ਦੇ ਮਾਮਲੇ ਵਿੱਚ ਹਿਮਾਚਲ ਪੁਲਿਸ ਨੇ ਅਮਰੀਕਾ ਵਿੱਚ ਰਹਿੰਦੇ ਐੱਨਆਰਆਈ ਗੁਰਪਤਵੰਤ ਸਿੰਘ ਪੰਨੂ ਉੱਤੇ ਕੇਸ ਦਰਜ ਕੀਤਾ ਹੈ। ਸਿੱਖਸ ਫ਼ਾਰ ਜਸਟਿਸ ਦੇ ਗੁਰਪਤਵੰਤ ਪੰਨੂ ਨੂੰ ਤਪੋਵਨ (ਧਰਮਸ਼ਾਲਾ) ਵਿੱਚ ਲੰਘੇ ਦਿਨੀਂ ਵਿਧਾਨ ਸਭਾ ਬਾਹਰ ਖ਼ਾਲਿਸਤਾਨ ਬੈਨਰ ਲਗਾਉਣ ਕਾਰਨ ਮੁੱਖ ਮੁਲਜ਼ਮ ਬਣਾਇਆ ਗਿਆ ਹੈ।ਪੁਲਿਸ ਨੇ ਇਸ ਮਾਮਲੇ ਵਿੱਚ ਯੂਏਪੀਏ ਤਹਿਤ ਸੈਕਸ਼ਨ 13 ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਤੋਂ ਪਹਿਲਾਂ ਆਈਪੀਸੀ ਦੀ ਧਾਰਾ 153-ਏ, 153-ਬੀ ਅਤੇ ਐੱਚਪੀ ਓਪਨ ਸਪੇਸ ਐਕਟ 1985 ਦੇ ਸੈਕਸ਼ਨ 3 ਤਹਿਤ ਕੇਸ ਦਰਜ ਕੀਤੇ ਹਨ। ਪੁਲਿਸ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਗੁਆਂਢੀ ਸੂਬਿਆਂ ਵਿੱਚ ਖ਼ਾਲਿਸਤਾਨੀ ਤੱਤਾਂ ਦੀਆਂ ਨੂੰ ਦੇਖਦਿਆਂ ਹੋਇਆ ਡੀਜੀਪੀ ਨੇ ਹਾਈ ਅਲਰਟ ਉੱਤੇ ਰਹਿਣ ਦੇ ਨਿਰਦੇਸ਼ ਦਿੱਤੇ ਹਨ। 11 ਮਾਰਚ ਨੂੰ ਊਨਾ ਵਿੱਚ ਖ਼ਾਲਿਸਤਾਨੀ ਬੈਨਰ ਲਗਾਉਣ ਦੀ ਘਟਨਾ ਤੇ 6 ਜੂਨ ਨੂੰ ਸਿੱਖਸ ਫ਼ਾਰ ਜਸਟਿਸ ਵੱਲ਼ੋਂ ”ਖ਼ਾਲਿਸਤਾਨ ਰੈਫ਼ਰੈਂਡਮ” ਦੀ ਵੋਟਿੰਗ ਤਾਰੀਕ ਸਬੰਧੀ ਧਮਕੀਆਂ ਨੂੰ ਦੇਖਦੇ ਹੋਏ ਇਹ ਫ਼ੈਸਲਾ ਲਿਆ ਗਿਆ ਹੈ।



















