ਸਰਕਾਰੀ ਐਲੀਮੈਂਟਰੀ ਏ.ਸੀ. ਸਮਾਰਟ ਸਕੂਲ ਨਥਾਣਾ ਲੜਕੇ ਵਿਖੇ ਮਾਂ ਦਿਵਸ ਮਨਾਇਆ ਗਿਆ


ਬਠਿੰਡਾ (PNO) ਸਰਕਾਰੀ ਐਲੀਮੈਂਟਰੀ ਏ.ਸੀ. ਸਮਾਰਟ ਸਕੂਲ ਨਥਾਣਾ ਲੜਕੇ ਵਿਖੇ ਮਾਂ ਦਿਵਸ ਮਨਾਇਆ ਗਿਆ। ਜਿਸ ਦੌਰਾਨ ਮੁੱਖ ਮਹਿਮਾਨ ਵਜੋਂ ਹਲਕਾ ਭੁੱਚੋ ਮੰਡੀ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਬਠਿੰਡਾ ਸ਼ਿਵ ਪਾਲ ਗੋਇਲ ਅਤੇ ਹਰਮੰਦਰ ਸਿੰਘ ਬਰਾੜ ਪ੍ਰਧਾਨ ਬੀਪੀਈਓ ਐਸ਼ੋਸੀਏਸ਼ਨ ਪੰਜਾਬ ਪਹੁੰਚੇ। ਇਸ ਮੌਕੇ ਸਕੂਲ ਦੇ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਦੌਰਾਨ ਕੋਰੀਓਗ੍ਰਾਫੀ, ਫੈਂਸੀ ਡਰੈਸ ਮੁਕਾਬਲੇ, ਗੀਤ, ਭੰਗੜਾ ਆਦਿ ਪੇਸ਼ ਕੀਤਾ ਗਿਆ। ਇਸ ਸਮਾਗਮ ਮੌਕੇ ਮੰਚ ਸੰਚਾਲਕ ਸੁਖਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਸਮਾਗਮ ਬੱਚਿਆਂ ਦੀਆਂ ਮਾਂਵਾਂ ਨੂੰ ਸਮਰਪਿਤ ਕੀਤਾ ਗਿਆ ਅਤੇ ਇਸ ਸਮਾਗਮ ਦੌਰਾਨ ਬੱਚਿਆਂ ਦੀਆਂ ਮਾਂਵਾਂ ਦੁਆਰਾ ਵੱਖ ਵੱਖ ਗਤੀਵਿਧੀਆਂ ਅਤੇ ਮੁਕਾਬਲਿਆਂ ਵਿੱਚ ਹਿੱਸਾ ਲਿਆ ਗਿਆ। ਹਲਕਾ ਭੁੱਚੋ ਮੰਡੀ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਨੇ ਸਕੂਲ ਸਟਾਫ਼ ਨੂੰ ਮੁਬਾਰਕਬਾਦ ਦਿੰਦਿਆ ਸਕੂਲ ਸਟਾਫ਼ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਸਕੂਲ ਦੀ ਹਰ ਸੰਭਵ ਮੱਦਦ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਇਸ ਸਕੂਲ ਨਾਲ ਜੁੜੀਆਂ ਆਪਣੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ। ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਿਵ ਪਾਲ ਗੋਇਲ ਨੇ ਕਿਹਾ ਕਿ ਸਿੱਖਿਆ ਵਿਭਾਗ ਸਰਕਾਰੀ ਐਲੀਮੈਂਟਰੀ ਸਕੂਲ ਨਥਾਣਾ ਲੜਕੇ ਦੇ ਸਟਾਫ ਉੱਪਰ ਮਾਣ ਮਹਿਸੂਸ ਕਰਦਾ ਹੈ ਜਿੰਨ੍ਹਾਂ ਨੇ ਛੁੱਟੀ ਵਾਲੇ ਦਿਨ ਅਜਿਹਾ ਸ਼ਾਨਦਾਰ ਸਮਾਗਮ ਰਚਾ ਕੇ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਸਕੂਲ ਸਟਾਫ਼ ਦੀ ਸ਼ਲਾਘਾ ਕਰਦਿਆਂ ਆਪਣੇ ਸੰਘਰਸ਼ੀ ਜੀਵਨ ਦੀਆਂ ਬਾਤਾਂ ਬੱਚਿਆਂ ਅਤੇ ਮਾਪਿਆਂ ਨਾਲ ਸਾਂਝੀਆਂ ਕੀਤੀਆਂ। ਹਰਮੰਦਰ ਸਿੰਘ ਬਰਾੜ ਪ੍ਰਧਾਨ ਬੀਪੀਈਓ ਐਸ਼ੋਸੀਏਸ਼ਨ ਪੰਜਾਬ ਵੱਲੋਂ ਮਾਤਾ ਗੁਜਰੀ ਜੀ ਦੀ ਬੇਮਿਸਾਲ ਕੁਰਬਾਨੀ ਅਤੇ ਤਿਆਗ ਦੀ ਮਿਸਾਲ ਦਿੰਦਿਆਂ ਮਾਂਵਾਂ ਨੂੰ ਇਸ ਦਿਹਾੜੇ ਨਾਲ ਜੋੜਿਆ। ਪੰਜਾਬੀ ਲੋਕ ਗਾਇਕ ਬਲਵੀਰ ਚੋਟੀਆਂ ਵੱਲੋਂ ਆਪਣੇ ਪ੍ਰਸਿੱਧ ਗੀਤ ‘ਇੱਕ ਮਾਂ ਬੋਹੜ ਦੀ ਛਾਂ’ ਨਾਲ ਹਾਜਰੀ ਲਗਵਾਈ ਗਈ। ਰਣਜੀਤ ਸਿੰਘ ਮਾਨ ਜਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਵੱਲੋਂ ਵਿੱਦਿਆ ਪ੍ਰਵੇਸ਼ ਬਾਰੇ ਜਾਣਕਾਰੀ ਦਿੱਤੀ ਗਈ। ਸਮਾਗਮ ਦੌਰਾਨ ਪੰਜਵੀਂ ਜਮਾਤ ਵਿੱਚੋਂ ਪੁਜ਼ੀਸ਼ਨਾਂ ਲੈਣ ਵਾਲੇ ਬੱਚਿਆਂ ਦਾ ਸਨਮਾਨ ਐਮ.ਐਲ.ਏ ਮਾ. ਜਗਸੀਰ ਸਿੰਘ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਿਵ ਪਾਲ ਗੋਇਲ ਵੱਲੋਂ ਕੀਤਾ ਗਿਆ। ਇਸ ਮੌਕੇ ਸੈਂਟਰ ਸਕੂਲ ਮੁਖੀ ਯਾਦਵਿੰਦਰ ਸਿੰਘ ਸੇਖੋਂ, ਸਾਬਕਾ ਸੈਂਟਰ ਹੈੱਡ ਟੀਚਰ ਅਜੈਬ ਸਿੰਘ, ਸੁਖਪਾਲ ਸਿੰਘ ਸਿੱਧੂ, ਸਤਨਾਮ ਕੌਰ ਸਿੱਧੂ, ਜਗਜੀਤ ਕੌਰ ਸਿੱਧੂ, ਪਰਮਜੀਤ ਕੌਰ, ਗੁਰਮੀਤ ਕੌਰ, ਚੇਅਰਮੈਨ ਜੋਗਿੰਦਰ ਸਿੰਘ, ਸੁਖ ਸੇਵਾ ਸੁਸਾਇਟੀ ਪੰਜਾਬ ਦੇ ਚੇਅਰਮੈਨ ਹਰਪ੍ਰੀਤ ਸਿੰਘ ਗਗਨ, ਸੁਖ ਸੇਵਾ ਸੁਸਾਇਟੀ ਪੰਜਾਬ ਦੇ ਮੀਡੀਆ ਕੋਆਰਡੀਨੇਟਰ ਪਵਨਪ੍ਰੀਤ ਸਿੰਘ ਜਿੰਮੀ, ਏਰੀਆ ਮੈਨੇਜਰ ਤਮੰਨਾ ਸ਼ਰਮਾ, ਐਮ.ਸੀ. ਜਗਜੀਤ ਸਿੰਘ ਜੱਗੀ, ਐਮ.ਸੀ. ਸਰਬਜੀਤ ਸਿੰਘ ਨਥਾਣਾ, ਸਾਹਿਤਕਾਰ ਠਾਣਾ ਸਿੰਘ ਨਥਾਣਾ, ਲੱਖਾ ਨਥਾਣਾ, ਸੰਦੀਪ ਬਾਵਾ ਗੰਗਾ, ਸੁਖਨੈਬ ਸਿੱਧੂ, ਮਨਿੰਦਰ ਸਿੱਧੂ, ਗੁਰਜੰਟ ਸਿੰਘ ਨਥਾਣਾ, ਜੋਤੀ ਸ਼ਰਮਾ ਅਤੇ ਸੰਦੀਪ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਦੀਆਂ ਮਾਵਾਂ ਸ਼ਾਮਿਲ ਹੋਈਆਂ।

Total Views: 46 ,
Real Estate