KGF-2 ਦੇ ਅਦਾਕਾਰ ਦਾ ਦਿਹਾਂਤ

KGF ਚੈਪਟਰ 2 ਫੇਮ ਅਭਿਨੇਤਾ ਮੋਹਨ ਜੁਨੇਜਾ ਦਾ 7 ਮਈ ਸਵੇਰੇ ਦਿਹਾਂਤ ਹੋ ਗਿਆ। ਉਹ ਕਾਫੀ ਸਮੇਂ ਤੋਂ ਬਿਮਾਰ ਸਨ ਅਤੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਅਦਾਕਾਰ ਨੇ ਬੈਂਗਲੁਰੂ ਦੇ ਇੱਕ ਨਿੱਜੀ ਹਸਪਤਾਲ ਵਿੱਚ ਆਖਰੀ ਸਾਹ ਲਿਆ। ਉਨ੍ਹਾਂ ਦੀ ਉਮਰ 54 ਸਾਲ ਸੀ। ਆਪਣੀ ਕਾਮੇਡੀ ਨਾਲ ਲੋਕਾਂ ਨੂੰ ਹਸਾਉਣ ਵਾਲਾ ਮੋਹਨ ਅੱਜ ਸਭ ਦੀਆਂ ਅੱਖਾਂ ਨਮ ਕਰਕੇ ਇਸ ਦੁਨੀਆਂ ਨੂੰ ਛੱਡ ਗਿਆ। ਉਨ੍ਹਾਂ ਦੇ ਅਚਾਨਕ ਚਲੇ ਜਾਣ ਨਾਲ ਹਰ ਕੋਈ ਹੈਰਾਨ ਹੈ।
ਮੋਹਨ ਜੁਨੇਜਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਕਾਮੇਡੀਅਨ ਵਜੋਂ ਕੀਤੀ ਸੀ। ਕੇਜੀਐਫ ਵਿੱਚ ਉਨ੍ਹਾਂ ਨੇ ਪੱਤਰਕਾਰ ਆਨੰਦ ਦੇ ਮੁਖ਼ਬਰ ਦੀ ਭੂਮਿਕਾ ਨਿਭਾਈ।

Total Views: 98 ,
Real Estate