
ਟੋਰਾਂਟੋ (ਬਲਜਿੰਦਰ ਸੇਖਾ ) ਟੋਰਾਂਟੋ ਦੇ ਫਿਲਿਪ ਨਾਥਨ ਸਕੁਏਅਰ ਵਿਖੇ ਖ਼ਾਲਸਾ ਸਾਜਣਾ ਦਿਵਸ ਦੇ ਸੰਬੰਧ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਖ਼ਾਲਸਾ ਸਾਜਣਾ ਦਿਵਸ ਦੇ ਇਕੱਠ ਵਿੱਚ ਸ਼ਮੂਲੀਅਤ ਕੀਤੀ।ਸਿੱਖ ਮੋਟਰ ਸਾਈਕਲ ਕਲੱਬ ਵੱਲੋਂ ਨਾਜ਼ਰ ਸਿੰਘ ਤੇ ਟੀਮ ਵੱਲੋਂ ਦਸਤਾਰ ਸਿਖਾਉਣ ਦਾ ਕੈਂਪ ਲਾਇਆ ਗਿਆ।ਇਸ ਮੌਕੇ ਵੱਖ ਵੱਖ ਪਾਰਟੀਆਂ ਦੇ ਨੁਮਾਇੰਦੇ ਵੀ ਸਮਾਗਮ ਵਿੱਚ ਮੌਜੂਦ ਸਨ। ਦੂਰ ਦੂਰ ਤੋ ਸੰਗਤਾਂ ਵਿਸ਼ੇਸ਼ ਰੂਪ ਵਿੱਚ ਹਾਜ਼ਰੀ ਲਵਾਉਣ ਪੁੱਜੀਆਂ ।ਇਸ ਮੌਕੇ ਗੁਰੂ ਦੇ ਲੰਗਰ ਦੀਆ ਅਤੁੱਟ ਵਰਤਇਆ ਗਿਆ
Total Views: 401 ,
Real Estate















