
ਚੰਡੀਗੜ੍ਹ ਦੀ ਬੁੜੈਲ ਜੇਲ ਦੇ ਨੇੜੀਉਂ ਸ਼ੱਕੀ ਬੈਗ ਵਿੱਚ ਸ਼ੱਕੀ ਸਮੱਗਰੀ ਮਿਲੀ ਹੈ। ਚੰਡੀਗੜ੍ਹ ਪੁਲਿਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ। ਪੁਲਿਸ ਨੂੰ ਬੁੜੈਲ ਦੀ ਜੇਲ ਨੇੜੀਂਉਂ ਸ਼ੱਕੀ ਬੈਗ ਬਰਾਮਦ ਕੀਤਾ ਹੈ। ਪੁਲਿਸ ਟੀਮ ਨੇ ਚੈਕਿੰਗ ਕੀਤੀ ਤਾਂ ਬੈਗ ਵਿੱਚ ਕੁਝ ਸ਼ੱਕੀ ਜਾਪਿਆ ਅਤੇ ਚੰਡੀਗੜ੍ਹ ਪੁਲਿਸ ਦਾ ਬੰਬ ਨਿਰੋਧੀ ਦਸਤਾ ਮੌਕੇ ਉਤੇ ਪੁਜਿਆ। ਜਦੋਂ ਬੈਗ ਖੋਲਿਆ ਤਾਂ ਵਿਚੋਂ ਸ਼ੱਕੀ ਸਾਮਾਨ ਮਿਲਿਆ ਹੈ। ਪੁਲਿਸ ਟੀਮ ਸਮਾਨ ਨੂੰ ਨਾਲ ਲੈ ਗਈ ਹੈ। ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ। ਪੂਰੇ ਸ਼ਹਿਰ ਵਿੱਚ ਹਾਈ ਅਲਰਟ ਕਰ ਦਿੱਤਾ ਹੈ। ਇਸ ਘਟਨਾ ਨੂੰ ਲੈ ਕੇ ਪੰਜਾਬ ਪੁਲਿਸ ਨੂੰ ਹਾਈ ਅਲਰਟ ਕਰ ਦਿੱਤਾ ਗਿਆ ਹੈ।
Total Views: 637 ,
Real Estate



















