ਕਿੱਥੋਂ ਲਿਆਈਏ ਚਾਅ…?

ਖੇਤੀਂ ਕੰਬਾਈਨਾਂ ਚੱਲੀਆਂ
ਕਿਸੇ ਨਾਂ ਪਾਏ ਗਾਹ ।
ਤੂੜੀ ਕਣਕਾਂ ਵੇਚ ਵੀ
ਨਾਂ ਕਰਜ਼ੇ ਹੋਏ ਲਾਹ ।
ਘਰ ਦਾਣਾ ਰਿਹਾ ਨਾਂ ਕਣਕ ਦਾ
ਮਰ ਗਏ ਸਾਰੇ ਚਾਅ ।
ਕਾਲੀਆਂ ਬੂਰੀਆਂ ਵੇਚ ਕੇ
ਦੁੱਧ ਵੀ ਲਿਆ ਮੁਕਾ ।
ਕਰਜ਼ੇ ਕੁਰਜ਼ੇ ਚੱਕ ਕੇ
ਅਸੀਂ ਬੱਚੇ ਲਏ ਪੜ੍ਹਾ ।
ਇੱਥੇ ਬੇਰੁਜ਼ਗਾਰੀ ਵੇਖ ਕੇ
ਅਸੀਂ ਦਿੱਤੇ ਜਹਾਜ਼ ਚੜ੍ਹਾ ।
ਦੁੱਧ , ਪੁੱਤ , ਕਣਕਾਂ ਘਰ ਨਹੀਂ
ਸੰਧੂਆ ਕਿੱਥੋਂ ਲਿਆਈਏ ਚਾਅ ?    – ਗੁਰਸ਼ਿੰਦਰਪਾਲ ਸਿੰਘ ‘ਸੰਧੂ’
Total Views: 211 ,
Real Estate