ਕੁਮਾਰ ਵਿਸ਼ਾਵਸ਼ ਦੇ ਘਰ ਪੰਜਾਬ ਪੁਲਿਸ ਦੀ ਰੇਡ

ਆਮ ਆਦਮੀ ਪਾਰਟੀ ਦੇ ਸਾਬਕਾ ਨੇਤਾ ਕੁਮਾਰ ਵਿਸ਼ਵਾਸ ਦੇ ਗਾਜ਼ੀਆਬਾਦ ਸਥਿਤ ਘਰ ਉੱਤੇ ਬੁੱਧਵਾਰ ਨੂੰ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੀ ਇੱਕ ਟੀਮ ਛਾਪਾ ਮਾਰਿਆ ਹੈ। ਇਸ ਘਟਨਾ ਤੋਂ ਬਾਅਦ ਕੁਮਾਰ ਵਿਸ਼ਵਾਸ਼ ਨੇ ਪੰਜਾਬ ਦੇ ਮੁੱਖ ਮਤਰੀ ਭਗਵੰਤ ਮਾਨ ਨੂੰ ਚਿਤਾਵਨੀ ਦਿੰਦਿਆਂ ਟਵੀਟ ਕੀਤਾ ਹੈ ਕਿ ‘ਤੁਸੀਂ ਹੁਣ ਪੰਜਾਬ ਦੀ ਸੱਤਾ ਦਿੱਲੀ ਵਿੱਚ ਬੈਠੇ ਵਿਅਕਤੀ ਨੂੰ ਦੇ ਰਹੇ ਹੋ, ਇੱਕ ਦਿਨ ਉਹ ਤੁਹਾਨੂੰ ਅਤੇ ਪੰਜਾਬ ਨੂੰ ਧੋਖਾ ਦੇਵੇਗਾ। ਦੇਸ਼ ਨੂੰ ਮੇਰੀ ਚੇਤਾਵਨੀ ਯਾਦ ਰੱਖਣੀ ਚਾਹੀਦੀ ਹੈ।”
ਵਿਸ਼ਵਾਸ ਦੇ ਘਰ ਪਹੁੰਚ ਕੇ ਨੋਟਿਸ ਰਿਸੀਵ ਕਰਵਾਇਆ ਤੇ ਰੋਪੜ ਸਦਰ ਥਾਣੇ ‘ਚ ਸ਼ਿਕਾਇਤ ਦਰਜ ਹੈ। ਕੁਮਾਰ ਵਿਸ਼ਵਾਸ਼ ਉੱਤੇ ਅਪਰਾਧਿਕ ਧਾਰਾਵਾਂ ਤਹਿਤ ਕੇਜ ਦਰਜ ਕੀਤਾ ਗਿਆ ਹੈ। 153, 505, 323, 341, 506,120ਭ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇੰਨਾਂ ਵਿੱਚ ਕਈ ਗੈਰ-ਜ਼ਮਾਨਤੀ ਧਾਰਾਵਾਂ ਹਨ।

Total Views: 283 ,
Real Estate