‘ਬੁੱਲੀ ਬਾਈ’ ਐਪ ਮਾਮਲੇ ‘ਚ ਮੁੰਬਈ ਦੀ ਅਦਾਲਤ ਨੇ ਦਿੱਤੀ ਤਿੰਨੋਂ ਜਾਣਿਆ ਨੂੰ ਜ਼ਮਾਨਤ

ਮੁੰਬਈ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ ‘ਬੁੱਲੀ ਬਾਈ’ ਐਪ ਮਾਮਲੇ ‘ਚ ਗ੍ਰਿਫਤਾਰ ਤਿੰਨ ਜਾਣੇ ਵਿਸ਼ਾਲ ਕੁਮਾਰ ਝਾਅ, ਸ਼ਵੇਤਾ ਸਿੰਘ ਅਤੇ ਮਯੰਕ ਅਗਰਵਾਲ ਨੂੰ ਜ਼ਮਾਨਤ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਮੈਜਿਸਟਰੇਟ ਅਤੇ ਸੈਸ਼ਨ ਅਦਾਲਤ ਦੋਵਾਂ ਨੇ ਉਨ੍ਹਾਂ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਪੁਲਿਸ ਵੱਲੋਂ ਚਾਰਜਸ਼ੀਟ ਦਾਇਰ ਕਰਨ ਤੋਂ ਬਾਅਦ ਤਿੰਨਾਂ ਨੇ ਮੁੜ ਆਪਣੀ ਪਟੀਸ਼ਨ ਦਾਇਰ ਕਰ ਦਿੱਤੀ।

Total Views: 407 ,
Real Estate