ਅਸੀਂ ਪੰਜਾਬੀ ਭੁਲੇਖਿਆਂ ‘ਚ ਜਿਉਣ ਦਾ ਆਦੀ ਕਿਉਂ ਹਾਂ

ਅਸੀਂ ਪੰਜਾਬੀ ਭੁਲੇਖਿਆਂ ‘ਚ ਜਿਉਣ ਦਾ ਆਦੀ ਕਿਉਂ ਹਾਂ । ਜੋ ਵੇਲਾ ਬੀਤ ਗਿਆ ਉਹਨੇ ਮੁੜਕੇ ਨਹੀਂ ਆਉਣਾ ਹੁੰਦਾ। ਅਸੀਂ ਸਵਰਗ ‘ਚ ਚੱਕਰ ਜਿੰਦਗੀ ਨੂੰ ਨਰਕ ਬਣਾ ਰਹੇ ਹਾਂ ਜਾਂ ਫਿਰ ਅਤੀਤ ਦੀਆਂ ਬਾਤਾਂ ਪਾ ਰਹੇ ਹਾਂ , ਕਿਉਂ ਨਹੀਂ ਵਰਤਮਾਨ ਦੀ ਅੱਖ ਦੀ ਅੱਖ ‘ਚ ਪਾ ਕੇ ਜਿਉਂਦੇ । ਜਦੋਂ ਕੱਚੇ ਘਰ ਹੁੰਦੇ ਸੀ , ਉਦੋਂ ਮੀਂਹ ਕਣੀ ‘ਚ ਬੈਠੇ ਡਰੀ ਜਾਂਦੇ ਸੀ, ਕੋਈ ਬਾਲਾ-ਬੱਤਾ ਨਾ ਟੁੱਟਜੇ , ਕੋਈ ਕੜੀ ਨਾ ਨਿਕਲਜੇ , ਲਟੈਣ ਨਾ ਦੱਬਲੇ। ਉਦੋਂ ਪੱਕੇ ਘਰ ਬਣਾਉਣ ਦੀ ਵਿਉਂਤ ਚੱਲਦੀ ਰਹਿੰਦੀ , ਹੁਣ ਪੱਕੇ ਘਰ ਹੋਗੇ । ਹੁਣ ਬਾਹਰਲੇ ਦੇਸ਼ਾਂ ‘ਚ ਜਾ ਕੇ ਵੀ ਉਹੀ ਕੱਚੀਆਂ ਕੰਧੋਲੀਆਂ ਭਾਲੀ ਜਾਂਦੇ। ਜੋ ਸਮਾਂ ਬੀਤ ਗਿਆ ,ਉਹਦੇ ਨਾਲ ਹਜ਼ਾਰਾਂ ਚੰਗੇ ‘ਤੇ ਮਾੜੇ ਬੰਦੇ ਵੀ ਬੀਤ ਗਏ। ਸਿੱਖ ਕਾਲ ‘ਚ 10 ਗੁਰੂ ਸਾਹਿਬਾਨ , ਉਹਨਾਂ ਦਾ ਪਰਿਵਾਰ , ਹਜ਼ਾਰਾਂ ਸਿੱਖ ਯੋਧੇ , ਭਗਤ ਹੋ ਹੋ ਕੇ ਤੁਰਗੇ, ਸਿੱਖ ਰਾਜ ਦੇ ਮੋਢੀ ਮਹਾਰਾਜਾ ਰਣਜੀਤ ਸਿੰਘ ਤੁਰ ਗਿਆ , ਇੱਥੇ ਨਲੂਆਂ ਨਹੀਂ ਰਿਹਾ, ਅਬਦਾਲੀ ਨਹੀਂ ਰਿਹਾ। ਆਜ਼ਾਦੀ ਦੇ ਮਹਾਨਾਇਕ ਭਗਤ ਸਿੰਘ ਬਾਰੇ ਪੱਕੇ ਸਬੂਤ ਹਨ ਕਿ ਉਹ ਫਾਂਸੀ ‘ਤੇ ਚਾੜ ਦਿੱਤੇ ਗਏ। ਹੁਣ ਫਿਰ ਅਸੀਂ ‘ਆਜਾ ਬਾਬਾ ਨਾਨਕਾ ‘ ਦੀ ਰੱਟ ਲਾਈ ਜਾਂਦੇ, ਉਹਨਾਂ ਦੀ ਸਿੱਖਿਆਵਾਂ ‘ਤੇ ਭੋਰਾ ਅਸਰ ਨਹੀਂ ਕਰਦੇ ।
ਭਗਤ ਸਿੰਘ ਨੂੰ ਫੋਟੋ ਲਾ ਕੇ ਲਿਖੀ ਜਾਂਦੇ ‘ ਲੱਗਦਾ ਫਿਰ ਆਉਣਾ ਪਊ’ । ਮੋਟਾ ਜਾ ਹਿਸਾਬ ਕਿ ਅਸੀਂ ਆਪ ਕੋਈ ਮਾਅਰਕਾ ਮਾਰਨ ਜਾਂ ਮੁਸੀਬਤ ਨਾਲ ਟੱਕਰ ਲੈਣ ਲਈ ਰਾਜ਼ੀ ਨਹੀਂ । ਹੋ ਗੁਜਰੇ ਨਾਇਕਾਂ ਨੂੰ ਆਵਾਜ਼ ਮਾਰ ਰਹੇ ਜਿੰਨ੍ਹਾਂ ਨੇ ਆਉਣਾ ਨਹੀਂ । ਚਾਹੀਦਾ ਤਾਂ ਇਹ ਹੈ ਕਿ ਉਹਨਾ ਦੇ ਜੀਵਨ ਤੋ ਸੇਧ ਲਈਏ , ਪਰ ਅਸੀਂ ਤਾਂ ਉਹਨਾਂ ਨੂੰ ਵਾਜਾਂ ਮਾਰਨ ਲੱਗੇ ਹੋਏ , ਸੁਪਨਿਆਂ ਜੀਣ ਦੇ ਆਦੀ ਜੋ ਹੋਏ। #ਸੁਖਨੈਬ_ਸਿੰਘ_ਸਿੱਧੂ Sukhnaib Sidhu
Total Views: 302 ,
Real Estate