ਇਮਰਾਨ ਖਾਨ ਨੇ ਵੀ ਕਰ ਦਿੱਤਾ ਐਲਾਨ “ਆਖਰੀ ਗੇਂਦ ਤੱਕ ਖੇਡਾਂਗੇ”

 
ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਵੀਰਵਾਰ ਨੂੰ ਸੁਣਾਏ ਆਪਣੇ ਫੈਸਲੇ ਚ ਨੈਸ਼ਨਲ ਅਸੈਂਬਲੀ ਨੂੰ ਬਹਾਲ ਕਰ ਦਿੱਤਾ ਤੇ ਡਿਪਟੀ ਸਪੀਕਰ ਦੇ ਫ਼ੈਸਲੇ ਨੂੰ ਗੈਰ-ਸੰਵਿਧਾਨਕ ਦੱਸਿਆ। ਇਸ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਟਵੀਟ ਕਰਦਿਆਂ ਕਿਹਾ ਕਿ ਉਹ ਸ਼ੁੱਕਰਵਾਰ ਨੂੰ ਪਾਕਿਸਤਾਨ ਦੇ ਲੋਕਾਂ ਨੂੰ ਸੰਬੋਧਨ ਕਰਨਗੇ। ਇਮਰਾਨ ਖਾਨ ਨੇ ਲਿਖਿਆ, “ਮੈਂ ਕਲ੍ਹ ਕੈਬਨਿਟ ਦੇ ਬੈਠਕ ਬੁਲਾਈ ਹੈ। ਮੈਂ ਕਲ੍ਹ ਦੇਸ਼ ਨੂੰ ਸੰਬੋਧਨ ਕਰਾਂਗਾ। ਦੇਸ਼ ਦੇ ਲਈ ਮੇਰਾ ਸੰਦੇਸ਼ ਇਹ ਹੈ ਕਿ ਮੈਂ ਹਮੇਸ਼ਾ ਪਾਕਿਸਤਾਨ ਦੇ ਲਈ ਸੰਘਰਸ਼ ਕਰਦਾ ਰਿਹਾ ਹਾਂ ਤੇ ਆਖਰੀ ਗੇਂਦ ਤੱਕ ਸੰਘਰਸ਼ ਕਰਾਂਗਾ।”
3 ਅਪ੍ਰੈਲ ਨੂੰ ਪਾਕਿਸਤਾਨ ਨੈਸ਼ਨਲ ਅਸੈਂਬਲੀ ਵਿੱਚ ਇਮਰਾਨ ਖਾਨ ਖਿਲਾਫ ਆਏ ਬੇਭਰੋਸਗੀ ਮਤੇ ਨੂੰ ਡਿਪਟੀ ਸਪੀਕਰ ਨੇ ਖਾਰਜ ਕਰ ਦਿੱਤਾ ਸੀ।
Total Views: 316 ,
Real Estate