ਚੋਰਾਂ ਵੱਲੋਂ ਬਿਜਲੀ ਦੇ ਟਰਾਂਸਫਾਰਮਰਾਂ ਵਿੱਚੋਂ ਤੇਲ ਚੋਰੀ ਦਾ ਸਿਲਸਿਲਾ ਜਾਰੀ

ਸ੍ਰੀ ਮੁਕਤਸਰ ਸਾਹਿਬ 5 ਅਪ੍ਰੈਲ (ਕੁਲਦੀਪ ਸਿੰਘ ਘੁਮਾਣ) ਇੱਥੋਂ ਨੇੜਲੇ ਪਿੰਡ ਸਿਵਪੁਰਾ ਕੁੱਕਰੀਆਂ ਵਿੱਚੋਂ ਬੀਤੀ ਰਾਤ  ਦੋ ਕਿਸਾਨਾਂ ਦੇ ਖੇਤਾਂ ਵਿੱਚੋਂ , ਚੋਰਾਂ ਨੇ ਬੇਖੌਫ ਹੋ ਕੇ ਖੇਤਾਂ ਦੀਆਂ ਮੋਟਰਾਂ ਦੇ ਟਰਾਂਸਫਾਰਮਰਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਅਤੇ ਟਰਾਂਸਫਾਰਮਰਾਂ ਨੂੰ ਬਿਜਲੀ ਦੇ ਖੰਭਿਆਂ ਤੋਂ ਹੇਠਾਂ ਸੁੱਟ ਦਿੱਤਾ। ਜਿਸ ਨਾਲ ਇੱਕ ਕਿਸਾਨ ਮਨਪ੍ਰੀਤ ਸਿੰਘ ਕਨੇਡਾ ਵਾਸੀ ਦੇ ਟਰ੍ਰਾਂਸਫਾਰਮਰ ਦਾ ਚੋਰਾਂ ਨੇ ਤੇਲ ਚੋਰੀ ਕਰ ਲਿਆ , ਉਸਦੇ ਕਲਪੁਰਜੇ ਖਿੱਲਰ ਗਏ ਅਤੇ ਟਰਾਂਸਫਾਰਮਰ ਨੁਕਸਾਨਿਆ ਗਿਆ । ਜਦੋਂ ਕਿ ਬੇਅੰਤ ਸਿੰਘ ਪੁੱਤਰ ਸੰਗਾ ਸਿੰਘ ਦੇ ਖੇਤ ਵਿੱਚੋਂ ਟ੍ਰਾਂਸਫਾਰਮਰ ਨੂੰ ਖੰਭੇ ਤੋਂ ਹੇਠਾਂ ਸੁੱਟ ਦਿੱਤਾ ਗਿਆ ਪਰ ਟ੍ਰਾਂਸਫਾਰਮਰ  ਦੇ ਉੱਪਰਲੇ ਢੱਕਣ ਦੀਆਂ ਪੱਤੀਆਂ ਵੈਲਡ ਹੋਣ ਨਾਲ , ਟ੍ਰਾਂਸਫਾਰਮਰ ਵਿੱਚੋਂ ਤੇਲ ਚੋਰੀ ਹੋਣ ਤੋਂ ਬਚਾਅ ਹੋ ਗਿਆ। ਜ਼ਿਕਰਯੋਗ ਹੈ ਕਿ ਮਨਪ੍ਰੀਤ ਸਿੰਘ ਕਨੇਡਾ ਵਾਸੀ ਦੀ ਜ਼ਮੀਨ ਗੁਰਚਰਨ ਸਿੰਘ ਕੁੱਕਰੀਆਂ ਨੇ ਠੇਕੇ ਉੱਪਰ ਲਈ ਹੋਈ ਹੈ। ਇਹ ਦੋਵੇਂ ਟ੍ਰਾਂਸਫਾਰਮਰ ਸੜਕ ਦੇ ਉੱਪਰ ਹੀ ਲੱਗੇ ਹੋਏ ਹਨ।
ਪਿੰਡ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ  ਤੋਂ ਮੰਗ ਕੀਤੀ ਹੈ ਕਿ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ੍ਹ ਪਾਈ ਜਾਵੇ।
Total Views: 74 ,
Real Estate