ਸੈਟਲਾਈਟ ਤਸਵੀਰਾਂ ਰਾਹੀਂ ਵੇਖੋ ਤਬਾਹ ਹੋਇਆ ਯੂਕਰੇਨ ਦਾ ਸ਼ਹਿਰ ਮਾਰੀਓਪੋਲ

ਨਿਗਰਾਨੀ ਸੰਸਥਾ ਮੈਕਸਰ ਵੱਲੋਂ ਯੂਕਰੇਨੀ ਸ਼ਹਿਰ ਮਾਰੀਓਪੋਲ ਵਿੱਚ ਰੂਸੀ ਹਮਲੇ ਕਾਰਨ ਹੋਈ ਤਬਾਹੀ ਦੀਆਂ ਤਾਜ਼ਾ ਸੈਟਲਾਈਟ ਤਸਵੀਰਾਂ ਜਾਰੀ ਕੀਤੀਆਂ ਹਨ। ਫ਼ੋਟੋਆਂ ਵਿੱਚ ਰੂਸੀ ਬੰਬਾਰੀ ਕਾਰਨ ਤਬਾਹ ਹੋਈਆਂ ਰਿਹਾਇਸ਼ੀ ਇਮਾਰਤਾਂ ਦੇਖੀਆਂ ਜਾ ਸਕਦੀਆਂ ਹਨ। ਸ਼ਹਿਰ ਦੇ ਮੇਅਰ ਦਾ ਕਹਿਣਾ ਹੈ ਕਿ ਇੱਥੇ ਰੂਸੀ ਹਮਲੇ ਕਾਰਨ ਹੁਣ ਤੱਕ 210 ਬੱਚਿਆਂ ਸਮੇਤ 5000 ਜਾਨਾਂ ਜਾ ਚੁੱਕੀਆਂ ਹਨ। ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਨੂੰ ਰੂਸੀ ਰਾਸ਼ਟਰਪਤੀ ਨੇ ਕਿਹਾ ਸੀ ਕਿ ਸ਼ਹਿਰ ਉੱਪਰ ਬੰਬਾਰੀ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਕਿ ਯੂਕਰੇਨ ਆਤਮ ਸਮਰਪਣ ਨਹੀਂ ਕਰ ਦਿੰਦਾ।

Total Views: 443 ,
Real Estate