
ਸੰਯੁਕਤ ਰਾਸ਼ਟਰ ਦੀ ਰਿਫਿਊਜੀ ਸੰਸਥਾ ਵੱਲੋਂ ਜਾਰੀ ਤਾਜ਼ਾ ਆਂਕੜਿਆਂ ਮੁਤਾਬਕ ਯੂਕਰੇਨ ਉੱਪਰ ਰੂਸੀ ਹਮਲੇ ਤੋਂ ਹੁਣ ਤੱਕ 4,019,000 ਲੋਕ ਯੂਕਰੇਨ ਛੱਡ ਕੇ ਗੁਆਂਢੀ ਦੇਸਾਂ ਵਿੱਚ ਜਾ ਚੁੱਕੇ ਹਨ।ਜਦਕਿ ਕੋਈ ਸੱਠ ਲੱਖ ਲੋਕ ਦੇਸ ਦੇ ਅੰਦਰ ਹੀ ਜੰਗ ਕਾਰਨ ਉਜਾੜੇ ਲਈ ਮਜ਼ਬੂਰ ਹੋਏ ਹਨ। ਇਸ ਦਾ ਮਤਲਬ ਹੈ ਕਿ ਯੂਕਰੇਨ ਦੀ ਲਗਭਗ ਇੱਕ ਚੌਥਾਈ ਅਬਾਦੀ ਨੂੰ ਜੰਗ ਕਾਰਨ ਆਪਣੇ ਘਰੋਂ-ਬੇਘਰ ਹੋਣਾ ਪਿਆ ਹੈ। ਲਗਭਗ 40 ਲੱਖ ਲੋਕ ਜਿਨ੍ਹਾਂ ਵਿੱਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਹਨ ਗੁਆਂਢੀ ਦੇਸਾਂ ਦੇ ਰਹਿਮੋ-ਕਰਮ ਉੱਪਰ ਨਿਰਭਰ ਹਨ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਯੂਰਪ ਦਾ ਸਭ ਤੋਂ ਵੱਡਾ ਮਨੁੱਖੀ ਸੰਕਟ ਹੈ। ਇਕੱਲੇ ਪੋਲੈਂਡ ਨੇ ਹੀ ਹੁਣ ਤੱਕ ਲਗਭਗ 23 ਲੱਖ ਲੋਕਾਂ ਨੂੰ ਪਨਾਹ ਦਿੱਤੀ ਹੈ।
Total Views: 410 ,
Real Estate



















