
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਲਾਨਾ 988 ਕਰੋੜ 15 ਲੱਖ ਰੁਪਏ ਦਾ ਬਜਟ ਅੱਜ ਇਥੇ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਪਾਸ ਕੀਤਾ ਗਿਆ, ਜੋ ਲਗਭਗ 29 ਕਰੋੜ 70 ਲੱਖ ਰੁਪਏ ਘਾਟੇ ਵਾਲਾ ਬਜਟ ਹੈ। ਸਾਲਾਨਾ ਬਜਟ ਲਈ ਸੱਦੇ ਜਨਰਲ ਇਜਲਾਸ ਵਿੱਚ ਇਹ ਬਜਟ ਜਨਰਲ ਸਕੱਤਰ ਕਰਨੈਲ ਸਿੰਘ ਪੰਜੋਲੀ ਵਲੋਂ ਪੇਸ਼ ਕੀਤਾ ਗਿਆ। ਉਨ੍ਹਾਂ ਦਸਿਆ ਕਿ ਇਸ ਵਾਰ ਕੁੱਲ ਆਮਦਨ 958 ਕਰੋੜ 45 ਲੱਖ 34,985 ਰੁਪਏ ਹੋਣ ਦਾ ਅਨੁਮਾਨ ਹੈ, ਜਦੋਂ ਕਿ ਕੁੱਲ ਖਰਚਾ 988 ਕਰੋੜ 15 ਲੱਖ 53,780 ਹੋਣ ਦਾ ਅਨੁਮਾਨ ਹੈ। ਇਸ ਦੌਰਾਨ ਵਿਰੋਧੀ ਧਿਰ ਨਾਲ ਸਬੰਧਤ ਕੁੱਝ ਮੈਂਬਰਾਂ ਨੇ ਉਨ੍ਹਾਂ ਦੀ ਗੱਲ ਸੁਣਨ ਦਾ ਮੌਕਾ ਨਾ ਦੇਣ ਦੇ ਵਿਰੋਧ ਵਿੱਚ ਬਜਟ ਇਜਲਾਸ ਦਾ ਬਾਇਕਾਟ ਕੀਤਾ। ਇਸ ਮੌਕੇ ਤਖਤਾਂ ਦੇ ਜਥੇਦਾਰ ਤੇ ਹੋਰ ਵੀ ਹਾਜ਼ਰ ਸਨ।
Total Views: 212 ,
Real Estate


















