ਪੰਜਾਬ ਦੇ ਸਾਰੇ ਨਗਰ ਸੁਧਾਰ ਟਰੱਸਟ ਭੰਗ

ਪੰਜਾਬ ਦੀ ਨਵੀਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਦੇ ਸਾਰੇ ਨਗਰ ਸੁਧਾਰ ਟਰੱਸਟਾਂ ਨੂੰ ਭੰਗ ਕਰ ਦਿੱਤਾ ਹੈ। ਇਸ ਤੋਂ ਬਾਅਦ ਕਾਂਗਰਸ ਸਰਕਾਰ ਦੇ ਸਮੇਂ ਤੋਂ ਨਿਯੁਕਤ ਕੀਤੇ ਗਏ ਸਾਰੇ ਚੇਅਰਮੈਨ ਅਤੇ ਟਰੱਸਟੀਆਂ ਦੀ ਛੁੱਟੀ ਹੋ ਗਈ ਹੈ। ਨਵੇਂ ਚੇਅਰਮੈਨ ਦੀ ਨਿਯੁਕਤੀ ਤੱਕ ਸਬੰਧਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਟਰੱਸਟ ਦੇ ਕੰਮਕਾਜ ਦੀ ਨਿਗਰਾਨੀ ਕਰਨਗੇ। ਉਹਨਾਂ ਨੂੰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਾ ਚਾਰਜ ਦਿੱਤਾ ਗਿਆ ਹੈ। ਇਸ ਸਮੇਂ ਪੰਜਾਬ ਵਿਚ 28 ਇੰਪਰੂਵਮੈਂਟ ਟਰੱਸਟ ਹਨ।
ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਦਲਣ ਤੋਂ ਬਾਅਦ ਵੀ ਕਈ ਕਾਂਗਰਸੀ ਕੁਰਸੀਆਂ ’ਤੇ ਡਟੇ ਹੋਏ ਸਨ। ਪੰਜਾਬ ਵਿਚ 40 ਦੇ ਕਰੀਬ ਬੋਰਡ, 12 ਕਾਰਪੋਰੇਸ਼ਨਾਂ ਹਨ। ਇਹਨਾਂ ਤੋਂ ਇਲਾਵਾ ਮਾਰਕਫੈੱਡ, ਮਿਲਕਫੈੱਡ, ਕੋ-ਆਪਰੇਟਿਵ ਬੈਂਕ ਸਮੇਤ 150 ਦੇ ਕਰੀਬ ਅਜਿਹੇ ਬੋਰਡ ਅਤੇ ਕਾਰਪੋਰੇਸ਼ਨ ਹਨ, ਜਿੱਥੇ ਸਰਕਾਰ ਨਾਲ ਜੁੜੇ ਪਾਰਟੀ ਦੇ ਅਹੁਦੇਦਾਰ ਉੱਚ ਅਹੁਦਿਆਂ ‘ਤੇ ਨਿਯੁਕਤ ਹਨ। ਇਹਨਾਂ ‘ਚੋਂ ਕਈ ਕੈਬਨਿਟ ਰੈਂਕ ਦੇ ਅਹੁਦੇ ‘ਤੇ ਵੀ ਹਨ। ਉਹਨਾਂ ਨੂੰ ਗੰਨਮੈਨਾਂ ਦੇ ਨਾਲ-ਨਾਲ ਭੱਤੇ, ਸਰਕਾਰੀ ਕੋਠੀ ਅਤੇ ਕਾਰ ਵੀ ਮਿਲਦੀ ਹੈ।

Total Views: 357 ,
Real Estate