ਕੈਲੇਫੋਰਨੀਆਂ : ਅਵਤਾਰ ਲਾਖਾ ਅਤੇ ਟੋਟਲ ਇੰਟਰਟੇਨਮੈਟ ਵੱਲੋਂ ਸੁਖਪਾਲ ਔਜ਼ਲਾ ਦਾ ਗੀਤ “ਸ਼ਿਮਲਾ” ਰਿਲੀਜ਼

ਫਰਿਜ਼ਨੋ, ਕੈਲੇਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਪੰਜਾਬੀ ਸੱਭਿਆਚਾਰ ਅਤੇ ਸੰਗੀਤ ਨੂੰ ਪਿਆਰ ਕਰਨ ਵਾਲੇ ਸ਼ਹਿਰ ਸਟਾਕਟਨ ਦੇ ਨਿਵਾਸੀ ਅਵਤਾਰ ਲਾਖਾ ਆਪਣੇ “ਟੋਟਲ ਇੰਟਰਟੇਨਮੈਟ” ਚੈਨਲ ਦੇ ਬੈਨਰ ਹੇਠ ਬਹੁਤ ਸਾਰੇ ਨਾਮਵਰ ਗਾਇਕਾ ਦੇ ਗੀਤ ਪੰਜਾਬੀ ਮਾਂ ਬੋਲੀ ਦੀ ਝੋਲੀ ਪਾ ਚੁੱਕੇ ਹਨ। ਇਸ ਤੋਂ ਇਲਾਵਾ ਕੁਝ ਛੋਟੀਆਂ ਅਤੇ ਲਘੂ ਫਿਲਮਾਂ ਦਾ ਨਿਰਮਾਣ ਵੀ ਉਨ੍ਹਾਂ ਵੱਲੋਂ ਕੀਤਾ ਗਿਆ। ਹੁਣ ਬਹੁਤ ਹੀ ਸੁਲਝੇ ਹੋਏ ਗੀਤਕਾਰ ਅਤੇ ਗਾਇਕ ਸੁਖਪਾਲ ਔਜਲਾ ਦਾ ਗੀਤ “ਸ਼ਿਮਲਾ” ਉਨ੍ਹਾਂ ਵੱਲੋਂ ਰਿਲੀਜ਼ ਕੀਤਾ ਗਿਆ। ਇਹ ਗੀਤ ਭਾਰਤ ਰਹਿੰਦਿਆਂ ਸ਼ਿਮਲੇ ਦੀਆਂ ਪਿਆਰੀਆਂ ਯਾਦਾ ਦੀ ਸਾਂਝ ਭਰਪੂਰ ਗੀਤ ਹੈ। ਜੋ ਕਿ ਬਹੁਤ ਮੰਨੋਰੰਜਨ ਭਰਪੂਰ ਗੀਤ ਹੈ। ਸਾਡੇ ਵੱਲੋਂ ਅਵਤਾਰ ਲਾਖਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਮੁਬਾਰਕਾਂ।

Total Views: 99 ,
Real Estate