ਮਾਰੀਓਪੋਲ: ਬੰਬਾਰੀ ਤੋਂ ਬਾਅਦ ਸਿਨੇਮੇਂ ‘ਚ ਲੁਕੇ 300 ਲੋਕਾਂ ਦੀ ਮੌਤ

ਯੂਕਰੇਨ ਦੇ ਮਾਰੀਓਪੋਲ ਵਿਖੇ ਥੀਏਟਰ ਉੱਪਰ ਹੋਏ ਹਮਲੇ ਤੋਂ ਬਾਅਦ ਯੂਕਰੇਨ ਵੱਲੋਂ 300 ਲੋਕਾਂ ਦੀ ਮੌਤ ਦਾ ਦਾਅਵਾ ਕੀਤਾ ਗਿਆ ਹੈ। ਇਸ ਥੀਏਟਰ ਵਿੱਚ ਨਾਗਰਿਕਾਂ ਨੇ ਸ਼ਰਨ ਲਈ ਹੋਈ ਸੀ ਅਤੇ ਰੂਸ ਨੇ ਇਸ ਉਪਰ ਹਮਲਾ ਕਰ ਦਿੱਤਾ ਸੀ। ਸ਼ਹਿਰ ਦੇ ਡਿਪਟੀ ਮੇਅਰ ਦੇ ਸਹਾਇਕ ਨੇ ਆਖਿਆ ਹੈ ਕਿ ਥੀਏਟਰ ਅੰਦਰ ਹਮਲੇ ਤੋਂ ਪਹਿਲਾਂ 600 ਲੋਕ ਮੌਜੂਦ ਸਨ। ਇਸ ਥੀਏਟਰ ਵਿੱਚ ਬਚਾਅ ਦੇ ਕੰਮ ਸ਼ੁਰੂ ਨਹੀਂ ਹੋ ਸਕੇ ਸਨ ਕਿਉਂਕਿ ਇਸ ਦੇ ਨਜ਼ਦੀਕ ਰੂਸੀ ਫ਼ੌਜ ਵੱਲੋਂ ਹਮਲੇ ਕੀਤੇ ਜਾ ਰਹੇ ਸਨ। ਰੂਸ ਦੇ ਯੂਕਰੇਨ ਉੱਪਰ ਜਾਰੀ ਹਮਲਿਆਂ ਇਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ।

Total Views: 84 ,
Real Estate